HOME » Videos » Punjab
Share whatsapp

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਸਮਾਰਕ 'ਤੇ ਹੋਇਆ ਇਹ ਸ਼ਰਮਨਾਕ ਕਾਰਾ

Punjab | 03:52 PM IST Apr 10, 2018

ਫ਼ਿਰੋਜ਼ਪੁਰ: ਜਿਨ੍ਹਾਂ ਸ਼ਹੀਦਾਂ ਨੇ ਸਾਡੀ ਆਜ਼ਾਦੀ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ, ਅਸੀਂ ਉਹਨਾਂ ਸ਼ਹੀਦਾਂ ਲਈ ਕੀ ਕਰ ਰਹੇ ਹਾਂ? ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਹੋਏ ਇਸ ਕਾਰੇ ਨੂੰ ਦੇਖ ਕੇ ਹਰ ਕੋਈ ਸ਼ਰਮਿੰਦਾ ਹੋਵੇਗਾ। ਹੁਸੈਨੀਵਾਲਾ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਸਮਾਰਕ 'ਤੇ ਬਣੇ ਪਾਰਕ ਵਿੱਚ ਸ਼ਰੇਆਮ ਕੁੱਝ ਲੋਕਾਂ ਵੱਲੋਂ ਸ਼ਰਾਬ ਅਤੇ ਮੁਰਗਾ ਪਾਰਟੀ ਕੀਤੀ ਜਾ ਰਹੀ ਸੀ। ਇਸ ਮੌਕੇ ਪਟਿਆਲਾ ਦੇ ਵੰਦੇ ਮਾਤਰਮ ਦਲ ਦੇ ਨੌਜਵਾਨ ਗੁਰਮੁਖ ਨੇ ਪਰਦਾਫਾਸ਼ ਕਰਦੇ ਹੋਏ ਇਸ ਸਭ ਦੀ ਵੀਡੀਓ ਬਣਾਈ ਤੇ ਸ਼ਰਾਬ ਦੀਆਂ ਬੋਤਲਾਂ ਦਿਖਾਈਆਂ। ਉਹਨਾਂ ਇਸ ਸਭ ਦਾ ਜ਼ਿੰਮੇਵਾਰ ਫਿਰੋਜ਼ਪੁਰ ਪ੍ਰਸ਼ਾਸਨ ਨੂੰ ਦੱਸਦੇ ਹੋਏ ਕਿਹਾ ਕਿ ਪ੍ਰਸ਼ਾਸਨ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕਰ ਰਿਹਾ ਜਿਸ ਨਾਲ ਸਾਡੇ ਸ਼ਹੀਦਾਂ ਦੀ ਇੱਜਤ ਨੂੰ ਰੋਲਿਆ ਜਾ ਰਿਹਾ ਹੈ।

ਇਸ ਮੌਕੇ ਗੁਰਮੁਖ ਨੇ ਦੱਸਿਆ ਕਿ ਜੇ ਜਲਦ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਸਾਡੇ ਸ਼ਹੀਦਾਂ ਦੇ ਸਮਾਰਕਾਂ 'ਤੇ ਜਾ ਕੇ ਇਸ ਤਰ੍ਹਾਂ ਦਾ ਗੰਦ ਪਾਉਣਗੇ। ਉਹਨਾਂ ਦੱਸਿਆ ਕਿ ਉਹ ਇਸ ਮਸਲੇ ਨੂੰ ਲੈ ਕੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਮਿਲਣਗੇ ਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਹਿਣਗੇ।

ਹੁਸੈਨੀਵਾਲਾ ਦੀ ਇਤਿਹਾਸ...
ਜਦੋਂ 1971 ਦੀ ਜੰਗ ਵਿੱਚ ਭਾਰਤੀ ਫੌਜ ਨੇ ਭਾਰਤ ਨੂੰ ਪਾਕਿਸਤਾਨ ਤੋਂ ਬਚਾਉਣ ਲਈ ਇਹ ਪੁਲ ਉਡਾ ਦਿੱਤਾ ਸੀ। 3 ਦਸੰਬਰ 1971 ਵਿੱਚ ਭਾਰਤ-ਪਾਕਿ ਯੁੱਧ ਦੌਰਾਨ ਹੁਸੈਨੀਵਾਲਾ ਨੇ ਹੀ ਫਿਰੋਜ਼ਪੁਰ ਨੂੰ ਬਚਾਇਆ ਸੀ। ਉਸ ਦੌਰਾਨ ਪਾਕਿਸਤਾਨ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਸਥਾਨ ਤੱਕ ਕਬਜ਼ਾ ਕਰ ਲਿਆ ਸੀ ਜਿਸ ਨੂੰ ਦੇਖਦੇ ਹੋਏ ਮੇਜਰ ਕੰਵਲਜੀਤ ਸਿੰਘ ਸੰਧੂ ਅਤੇ ਮੇਜਰ ਐਸ.ਪੀ.ਐਸ ਵੜੈਚ ਨੇ ਇਸਨੂੰ ਬਚਾਉਣ ਲਈ ਪਟਿਆਲਾ ਰੈਜੀਮੈਂਟ ਦੇ 53 ਜਵਾਨਾਂ ਸਮੇਤ ਜਾਨ ਦੀ ਬਾਜ਼ੀ ਲਗਾ ਕੇ ਪੁਲ ਉਡਾ ਕੇ ਪਾਕਿਸਤਾਨ ਨੂੰ ਭਾਰਤ ਵਿੱਚ ਦਾਖਿਲ ਹੋਣ ਤੋਂ ਰੋਕਿਆ ਸੀ। ਤੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸਮਾਰਕ ਬਣੇ ਹੋਏ ਹਨ।

 

SHOW MORE