HOME » Top Videos » Punjab
Share whatsapp

ਗ਼ੈਰਕਾਨੂੰਨੀ ਖਣਨ ਬਾਰੇ ਸੁਣੋ ਕੈਪਟਨ ਸਾਬ੍ਹ ਦਾ ਜਵਾਬ...

Punjab | 05:59 PM IST Sep 10, 2019

ਪੰਜਾਬ ਵਿਚੌਬਾਰੇ ਪੁੱਛੇ ਗਏ ਇਕ ਸਵਾਲ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਜਵਾਬ ਦਿੱਤਾ ਜਿਸ ਨੂੰ ਸੁਣ ਸਾਰੇ ਹੈਰਾਨ ਰਹਿ ਗਏ। ਕੈਪਟਨ ਨੇ ਕਿਹਾ ਕਿ ਲੀਗਲ ਤਾਂ ਕੁਝ ਵੀ ਨਹੀਂ ਹੁੰਦਾ। ਚੋਰੀ ਤੇ ਡਾਕੇ ਇਲਲੀਗਲ ਹਨ, ਕੀ ਬੰਦ ਹੋ ਰਹੇ ਹਨ, ਇਹ ਜਿਹੜਾ ਨਸ਼ਾ ਤਸਕਰੀ ਦਾ ਧੰਦਾ ਹੈ, ਇਹ ਬੰਦ ਤਾਂ ਨਹੀਂ ਹੋਇਆ।

ਇਸੇ ਤਰ੍ਹਾਂ ਰੇਤਾ ਵੀ ਚੋਰੀ ਹੁੰਦਾ ਹੈ। ਫਿਰ ਇਸ ਬਾਰੇ ਕੀ ਕਰ ਸਕਦੇ ਹਾਂ। ਜਿਥੇ ਪੁਲਿਸ ਨੂੰ ਪਤਾ ਲੱਗਦਾ ਹੈ, ਛਾਪਾ ਮਾਰ ਕੇ ਉਨ੍ਹਾਂ ਨੂੰ ਫੜ ਲਿਆ ਜਾਂਦਾ ਹੈ। ਦੱਸ ਦਈਏ ਕਿ ਸੱਤਾ ਹਾਸਲ ਕਰਨ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਰੇਤੇ ਦੀ ਲੁੱਟ ਖਤਮ ਕਰਨ ਦਾ ਵਾਅਦਾ ਕੀਤਾ ਸੀ, ਹੁਣ ਮੁੱਖ ਮੰਤਰੀ ਆਖ ਰਹੇ ਹਨ ਕਿ ਜਿਵੇਂ ਚੋਰੀਆਂ-ਡਾਕੇ ਬੰਦ ਨਹੀਂ ਹੋ ਸਕਦੇ, ਉਸੇ ਤਰ੍ਹਾਂ ਗ਼ੈਰਕਾਨੂੰਨੀ ਖਣਨ ਵੀ ਬੰਦ ਨਹੀਂ ਹੋ ਸਕਦਾ।

SHOW MORE
corona virus btn
corona virus btn
Loading