HOME » Videos » Punjab
Share whatsapp

ਫਿਲਹਾਲ ਆਪਣੇ ਪੱਤੇ ਨਹੀਂ ਖੋਲ੍ਹੇਗੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ

Punjab | 09:02 AM IST Mar 13, 2019

ਜਗੀਰ ਕੌਰ ਦੇ ਨਾਂਅ ਦਾ ਐਲਾਨ ਹੋ ਚੁੱਕਿਆ ਪਰ ਅਕਾਲੀ ਦਲ ਫਿਲਹਾਲ ਆਪਣੇ ਬਾਕੀ ਉਮੀਦਵਾਰਾਂ ਦਾ ਐਲਾਨ ਕਰਨ ਦੇ ਮੂਡ ਵਿੱਚ ਨਹੀਂ ਹੈ। ਸੂਤਰਾਂ ਮੁਤਾਬਕ ਕਾਂਗਰਸ ਵੀ ਆਪਣੇ ਪੱਤੇ ਅਗਲੇ ਮਹੀਨੇ ਹੀ ਖੋਲ੍ਹੇਗੀ। ਪੰਜਾਬ ਵਿੱਚ 19 ਮਈ ਨੂੰ ਵੋਟਿੰਗ ਹੋਵੇਗੀ। ਵੋਟਾਂ ਚ ਲਗਭਗ ਦੋ ਮਹੀਨੇ ਤੋਂ ਵੱਧ ਦਾ ਸਮਾਂ ਪਿਆ ਹੈ ਅਜਿਹੇ ਵਿੱਚ ਸਿਆਸੀ ਪਾਰਟੀਆਂ ਨੇ ਉਮੀਦਵਾਰਾਂ ਦੀ ਚੋਣ ਪਿੱਛੇ ਪਾ ਦਿੱਤੀ ਹੈ। ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੂੰ ਆਪਣੇ ਉਮੀਦਵਾਰ ਐਲਾਨਣ ਚ ਕੋਈ ਕਾਹਲ ਨਹੀਂ ਹੈ।

ਉੱਧਰ ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਆਪਣੇ ਪੱਤੇ ਫਿਲਹਾਲ ਨਹੀਂ ਖੋਲ੍ਹੇਗੀ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਕਾਂਗਰਸ ਵੱਲੋਂ ਪੰਜਾਬ ਵਿੱਚ ਫਿਲਹਾਲ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕਰੇਗੀ। ਪੰਜਾਬ ਵਿੱਚ ਚੋਣਾਂ ਆਖਰੀ ਗੇੜ ਯਾਨੀ 19 ਮਈ ਨੂੰ ਹੋਣੀਆਂ ਨੇ, ਜਿਸਦੇ ਚਲਦੇ ਉਮੀਦਵਾਰਾਂ ਦੇ ਐਲਾਨ ਵਿੱਚ ਦੇਰੀ ਹੋ ਸਕਦੀ ਹੈ। ਕਾਂਗਰਸ ਅਪ੍ਰੈਲ ਮਹੀਨੇ ਵਿੱਚ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦੀ ਹੈ।

SHOW MORE