HOME » Videos » Punjab
Share whatsapp

ਲੋਕ ਸਭਾ ਚੋਣਾਂ: ਕਾਂਗਰਸ 'ਚ ਟਿਕਟਾਂ ਲਈ ਮਾਰੋ-ਮਾਰੀ, 13 ਸੀਟਾਂ ਲਈ 160 ਤੋਂ ਵੱਧ ਦਾਅਵੇਦਾਰੀਆਂ ਹਾਈਕਮਾਨ ਕੋਲ ਪਹੁੰਚੀਆਂ....

Punjab | 08:47 AM IST Feb 12, 2019

2019 ਦੀਆਂ ਲੋਕ ਸਭਾ ਚੋਂਣਾਂ ਲਈ ਸਿਆਸੀ ਰਣ ਸਜ ਚੁੱਕਿਆ ਹੈ। ਹਰ ਪਾਰਟੀ ਚ ਟਿਕਟ ਚਾਹੁਣ ਵਾਲਿਆ ਦੀ ਵੀ ਦੌੜ ਸ਼ੁਰੂ ਹੋ ਚੁੱਕੀ ਹੈ। ਪੰਜਾਬ ਕਾਂਗਰਸ ਵਿੱਚ ਲੋਕ ਸਭਾ ਚੋਣਾਂ ਲਈ ਟਿਕਟਾਂ ਦੀ ਸਭ ਤੋਂ ਵੱਧ ਮਾਰੋ-ਮਾਰ ਹੈ। ਇੱਕ-ਇੱਕ ਟਿਕਟ ਲਈ ਕਈ-ਕਈ ਦਾਅਵੇਦਾਰ ਹਨ। ਹਾਈਕਾਮਨ ਲਈ ਟਿਕਟ ਦੀ ਟੈਂਸ਼ਨ ਇਸ ਲਈ ਵੀ ਵੱਧ ਗਈ ਹੈ ਕਿ ਲੋਕ ਸਭਾ ਲਈ ਟਿਕਟ ਚਾਹੁਣ ਵਾਲਿਆਂ ਵਿੱਚ ਕਈ ਮੌਜੂਦਾ ਵਿਧਾਇਕ ਹਨ।

ਹਾਈਕਾਮਨ ਕੋਲ ਪੰਜਾਬ ਦੀਆਂ 13 ਸੀਟਾਂ ਲਈ 160 ਤੋਂ ਵੱਧ ਦਾਅਵੇਦਾਰੀਆਂ ਪੁੱਜ ਚੁੱਕੀਆਂ ਹਨ। ਟਿਕਟ ਪਉਣ ਵਾਲੀਆਂ ਦੀ ਦੌੜ ਵਿੱਚ 7 ਮੌਜੂਦਾ ਵਿਧਾਕ ਵੀ ਹਨ। 4 ਵਿਧਾਇਕ ਤਾਂ ਅਜਿਹੇ ਹਨ ਜੋ ਪਹਿਲੀ ਵਾਰ ਵਿਧਾਇਕ ਚੁਣੇ ਗਏ ਹਨ।

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਫਿਰੋਜ਼ਪੁਰ ਸੀਟ ਲਈ ਦਾਅਵੇਾਰੀ ਪੇਸ਼ ਕੀਤੀ ਹੈ। ਜਦੋਂਕਿ ਡਰੱਗ ਮਾਮਲੇ ਵਿੱਚ ਆਪਣੀ ਸਰਕਾਰ ਖਿਲਾਫ ਨੂੰ ਘੇਰਨਾ ਵਾਲੇ ਜੀਰਾ ਤੋਂ ਵਿਧਾਇਕ ਕੁਲਬੀਰ ਜੀਰਾ ਨੇ ਖਡੂਰ ਸਹਿਬ ਲਈ ਸੀਟ ਮੰਗੀ ਹੈ। ਜਲੰਧਰ ਵੈਸਟ ਤੋਂ ਵਿਧਾਇਕ ਸੁਸ਼ੀਲ ਰਿੰਕੂ ਜਲੰਧਰ ਤੋਂ ਸੀਟ ਦੇ ਇੱਛੁਕ ਹਨ। ਜਦੋਂਕਿ ਅਮਲੋਹ ਤੋਂ ਵਿਧਾਇਕ ਰਣਦੀਪ ਨਾਭਾ ਤਾਂ ਪਟਿਆਲਾ ਦੀ ਸੀਟਾ ਉਤੇ ਅੱਖ ਟਕਾਈ ਬੈਠੇ ਹਨ। ਇਸੇ ਤਰਾ ਡਾ. ਰਾਜਕੁਮਰ ਚੱਬੇਵਾਲ ਤੇ ਪਵਨ ਆਦੀਆ ਨੇ ਹੁਸ਼ਿਆਰਪੁਰ ਸੀਟ ਲਈ ਦਾਅਵੇਦਾਰੀ ਠੋਕੀ ਹੈ।

ਲੁਧਿਆਣਾ ਤੋਂ 6 ਵਾਰ ਦੇ ਵਿਧਾਇਕ ਰਾਕੇਸ਼ ਪਾਂਡੇ ਹਨ। ਲੁਧਿਆਣਾ ਲੋਕ ਸਭਾ ਸੀਟ ਲਈ ਦਾਅਵੇਦਾਰੀ ਕੀਤੀ ਹੈ। ਇਸੇ ਤਰਾ ਫਿਰੋਜ਼ਪੁਰ ਦਿਹਾਤੀ ਤੋਂ ਵਇਧਾਇਕ ਸਤਕਾਰ ਕੌਰ ਫਰੀਦਕੋਟ ਸੀਟ ਤੋਂ ਚੋਣ ਲੜਨ ਦੇ ਇੱਛੁਕ ਹਨ।

ਇੰਨਾਂ ਵਿੱਚ ਕੁਲਬੀਰ ਜੀਰਾ, ਪਵਾਨ ਆਦੀਆ, ਡਾ. ਰਾਜਕੁਮਰ ਚੱਬੇਵਾਲ ਤੇ ਸੁਸ਼ੀਲ ਰਿੰਕੂ ਪਹਿਲੀ ਵਾਰ ਵਿਧਾਇਕ ਬਣੇ ਹਨ। ਬੇਸੱਕ ਲੋਕ ਸਭਾ ਲਈ ਕਾਂਗਰਸ ਦੇ ਕਈ ਵਿਧਾਇਕ ਲਾਈਨ ਵਿੱਚ ਹਨ ਪਰ ਸੂਤਰਾਂ ਮੁਤਾਬਕ ਪਾਰਟੀ ਹਾਈਕਾਮਨ ਵਿਧਾਇਕਾਂ ਨੂੰ ਟੀਕਟ ਦੇਣ ਦੇ ਹੱਕ ਵਿੱਚ ਨਹੀਂ ਹੈ।

ਬੇਸ਼ੱਕ ਇਹ ਵਿਧਾਇਕ ਲੋਕ ਸਭਾ ਸੀਟ ਜਿੱਤ ਪਾਰਟ ਦੀ ਝੋਲੀ ਵੀ ਪਾ ਦੇਣ ਪਰ ਹਾਈਕਾਮਨ ਜਿੱਤ ਤੋਂ ਬਾਅਦ ਇੰਨਾਂ ਵਿਧਾਇਕਾਂ ਦੀਆਂ ਵਿਧਾਨ ਸਭਾ ਸੀਟਾਂ ਉਤੇ ਜਿਮਨੀ ਚੋਣ ਦੀ ਵੀ ਚਿੰਤ ਸਤਾ ਰਹੀ ਹੈ। ਯਾਨੀ ਜੇਕਰ ਕੋਈ ਮਜਬੂਰੀ ਨਾ ਹੋ ਤਾਂ ਹੀ ਹਾਈਕਾਮਨ ਮੌਜੂਦਾਂ ਵਿਧਾਇਕਾਂ ਚੋਂ ਕਿਸੇ ਨੂੰ ਵੀ ਲੋਕ ਸਭਾ ਲਈ ਚਿਕਟ ਨਹੀਂ ਦੇਵਗੀ।

SHOW MORE