HOME » Videos » Punjab
Share whatsapp

ਪੈਟਰੋਲ-ਪੰਪ 'ਤੇ 4 ਨੌਜਵਾਨਾਂ ਨੇ ਬੰਦੂਕ ਦੀ ਨੌਕ 'ਤੇ ਲੁੱਟੇ 45 ਹਜ਼ਾਰ ਰੁਪਏ

Punjab | 11:21 AM IST Dec 04, 2018

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਡੋਹਕ ਦੇ ਬਾਹਰ ਪੈਟਰੋਲ ਪੰਪ ਉੱਤੇ ਕਾਰ ਵਿੱਚ ਸਵਾਰ ਹੋ ਕੇ ਆਏ ਨਕਾਬਪੋਸ਼ 4 ਨੌਜਵਾਨਾਂ ਨੇ ਬੰਦੂਕ ਦੀ ਨੌਕ 'ਤੇ 45 ਹਜ਼ਾਰ ਲੁੱਟ ਕੇ ਫਰਾਰ ਹੋ ਗਏ ਹਨ। ਉੱਧਰ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਜਿਸ ਦੇ ਆਧਾਰ ਤੇ ਪੁਲਿਸ ਦੀ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਕਾਰ ਵਿੱਚ ਸਵਾਰ 4 ਨੌਜਵਾਨਾਂ ਨੇ ਬੰਦੂਕ ਦੀ ਨੋਕ ਤੇ 45 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਤੇ ਪੈਟਰੋਲ ਪੰਪ ਦੇ ਕਰਮਚਾਰੀਆਂ ਦੀ ਮਾਰਕੁੱਟ ਵੀ ਕੀਤੀ, ਜਿਸ ਵਿੱਚ ਇੱਕ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਕਰਮਚਾਰੀ ਸੰਤੋਸ਼ ਸਿੰਘ ਤੇ ਸੋਨੂੰ ਨਾਮ ਦੇ ਕਰਮਚਾਰੀਆਂ ਕੋਲ ਸ਼ਾਵਰਲਿਟ ਕੰਪਨੀ ਦੀ ਬੀਟ ਬਿਨਾਂ ਨੰਬਰ ਦੀ ਗੱਡੀ ਦੁਪਹਿਰ 2 ਵਜੇ ਚਾਰ ਨੌਜਵਾਨ ਆਏ ਤੇ ਇੱਕ ਦੇ ਹੱਥ ਵਿੱਚ ਪਿਸਤੌਲ ਸੀ ਤੇ ਦੂਜੇ ਦੇ ਹੱਥ ਵਿੱਚ ਬੇਸਬਾੱਲ। ਤੇ ਉਨ੍ਹਾਂ ਨੇ ਪਿਸਤੌਲ ਦੇ ਨੋਕ ਤੇ 45 ਹਜ਼ਾਰ ਰੁਪਏ ਲੁੱਟ ਲਏ।

 

SHOW MORE