HOME » Videos » Punjab
Share whatsapp

ਲੁਧਿਆਣਾ ਬਲਾਤਕਾਰ ਮਾਮਲਾ: ਮੁਲਜ਼ਮਾਂ ਵੱਲੋਂ ਫਿਰੌਤੀ ਮੰਗਣ ਦਾ ਵੀਡੀਓ ਆਇਆ ਸਾਹਮਣੇ

Punjab | 04:24 PM IST Feb 11, 2019

ਲੁਧਿਆਣਾ ਵਿਚ 11 ਲੋਕਾਂ ਵੱਲੋਂ ਇਕ ਲੜਕੀ ਨਾਲ ਬਲਾਤਕਾਰ ਤੇ ਉਸ ਦੇ ਮਿੱਤਰ ਨੂੰ ਬੰਧਕ ਬਣਾ ਕੇ ਫਿਰੌਤੀ ਮੰਗਣ ਦਾ ਇਕ ਆਡੀਓ ਸਾਹਮਣੇ ਆਇਆ ਹੈ। ਜਿਸ ਵਿਚ ਇਹ ਲੋਕ ਫਿਰੌਤੀ ਦੇ ਤੌਰ ਉਤੇ ਪੈਸੇ ਮੰਗ ਰਹੇ ਹਨ। ਇਹ ਸਾਰੀ ਗੱਲਬਾਤ ਦਾ ਆਡੀਓ ਸਾਹਮਣੇ ਆਇਆ ਹੈ। ਦੱਸ ਦਈਏ ਕਿ ਰੂਹ ਕੰਬਾ ਕੇ ਰੱਖ ਦੇਣ ਵਾਲੀ ਇਹ ਘਟਨਾ ਸ਼ਨੀਵਾਰ ਰਾਤ ਲੁਧਿਆਣਾ ਵਿਚ ਵਾਪਰੀ, ਜਿੱਥੇ ਇੱਕ ਕੁੜੀ ਆਪਣੇ ਨੌਜਵਾਨ ਸਾਥੀ ਨਾਲ ਰਾਤ ਕਰੀਬ 8 ਵਜੇ ਕਾਰ ‘ਚ ਜਾ ਰਹੀ ਸੀ, ਜੋ ਈਸੇਵਾਲ ਪਿੰਡ ਤੋਂ ਨਿਕਲਦੇ ਹੋਏ ਇੱਕ ਸੁੰਨਸਾਨ ਥਾਂ ‘ਤੇ ਪੁੱਜੇ, ਪਰ ਇੱਥੇ ਕੁਝ ਬਦਮਾਸ਼ਾਂ ਨੇ ਇਨ੍ਹਾਂ ਉਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ ਤੇ ਦੋਵਾਂ ਨੂੰ ਕਾਰ ਤੋਂ ਬਾਹਰ ਕੱਢ ਇੱਕ ਫਾਰਮ ਹਾਊਸ ਵਿਚ ਲੈ ਗਏ, ਜਿਥੇ ਸ਼ੁਰੂ ਹੋਈ ਕੁੜੀ ਨਾਲ ਹੈਵਾਨੀਅਤ। 11 ਲੋਕਾਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਰਾਤ ਡੇਢ ਵਜੇ ਤੱਕ ਲੜਕੀ ਨਾਲ ਬਲਾਤਕਾਰ ਹੁੰਦਾ ਰਿਹਾ।

ਕੁੜੀ ਨਾਲ ਹੈਵਾਨੀਅਤ ਦੇ ਨਾਲ-ਨਾਲ ਉਸ ਦੇ ਸਾਥੀ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਤੇ ਉਸ ਨੂੰ ਫੋਨ ਰਾਹੀਂ ਲੱਖਾਂ ਦੀ ਫਿਰੌਤੀ ਮੰਗਵਾਉਣ ਲਈ ਮਜਬੂਰ ਕੀਤਾ। ਪੀੜਤਾ ਦੇ ਦੋਸਤ ਨੇ ਉਸੇ ਸਮੇਂ ਆਪਣੇ ਇੱਕ ਹੋਰ ਦੋਸਤ ਨੂੰ ਫੋਨ ਕਰ ਸਾਰੀ ਘਟਨਾ ਬਾਰੇ ਦੱਸਿਆ ਤੇ ਉਸ ਤੋਂ ਮਦਦ ਮੰਗੀ। ਕਈ ਘੰਟੇ ਬਾਅਦ ਜਦੋਂ ਮੁਲਜ਼ਮਾਂ ਨੂੰ ਫਿਰੌਤੀ ਲਈ ਪੈਸੇ ਨਾ ਮਿਲੇ ਤਾਂ ਉਹ ਪੀੜਤ ਮੁੰਡੇ ਕੁੜੀ ਨੂੰ ਛੱਡ ਕੇ ਫਰਾਰ ਹੋ ਗਏ। ਕਈ ਘੰਟੇ ਦੀ ਤਸ਼ੱਦਦ ਤੋਂ ਬਾਅਦ ਰਿਹਾਅ ਹੋਏ ਦੋਵੇਂ ਪੀੜਤਾਂ ਨੇ ਸਾਰੀ ਘਟਨਾ ਦਾਖਾ ਪੁਲਿਸ ਨੂੰ ਦੱਸੀ ਪਰ ਪੁਲਿਸ ਵਾਲਿਆਂ ਦੇ ਕੰਨ ਉਤੇ ਜੂੰ ਤੱਕ ਨਹੀਂ ਸਰਕੀ ਤੇ ਇਸ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਹਲਕੇ ਵਿਚ ਲਿਆ। ਇਹ ਖ਼ੌਫ਼ਨਾਕ ਵਾਰਦਾਤ ਜਿਵੇਂ ਹੀ ਮੀਡੀਆ ਦੀ ਸੁਰਖੀਆਂ ਬਣੀ ਤਾਂ ਸੁੱਤਾ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ।

ਦਾਖਾ ਪੁਲਿਸ ਨੇ 2 ਕਥਿਤ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਤੇ ਮਾਮਲੇ ਉਤੇ ਤੁਰਤ ਕਾਰਵਾਈ ਨਾ ਕਰਨ ਵਾਲੇ ਦਾਖਾ ਥਾਣੇ ਦੇ ASI ਨੂੰ ਸਸਪੈਂਡ ਕਰ ਦਿੱਤਾ ਗਿਆ। ਪੁਲਿਸ ਪੀੜਤਾਂ ਦੀ ਮਦਦ ਨਾਲ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸਕੈੱਚ ਤਿਆਰ ਕਰਵਾ ਰਹੀ ਹੈ, ਜਿਸ ਲਈ ਬਕਾਇਦਾ ਅੰਮ੍ਰਿਤਸਰ ਤੋਂ 3 ਟੀਮਾਂ ਬੁਲਾਈਆਂ ਗਈਆਂ ਹਨ।

 

SHOW MORE