HOME » Top Videos » Punjab
Share whatsapp

ਲੁਧਿਆਣਾ: ਵਿਦਿਆਰਥੀਆਂ ਨਾਲ ਭਰਿਆ ਆਟੋ ਪਲਟਿਆ, 10 ਜ਼ਖਮੀ, ਹਾਦਸੇ ਦੀ CCTV ਆਈ ਸਾਹਮਣੇ

Punjab | 06:05 PM IST Mar 03, 2020

ਲੁਧਿਆਣਾ ਪੁਲਿਸ ਲਾਈਨ ਨੇੜੇ ਦੀਪ ਨਗਰ ਚੌਂਕ ਉਤੇ ਵਿਦਿਆਰਥੀਆਂ ਨਾਲ ਭਰਿਆ ਇਕ ਆਟੋ ਪਲਟ ਗਿਆ। ਇਸ ਹਾਦਸੇ ਵਿਚ ਆਟੋ ਡਰਾਈਵਰ ਸਣੇ 10 ਵਿਦਿਆਰਥੀ ਜ਼ਖਮੀ ਹੋਏ ਹਨ। ਇਹ ਘਟਨਾ ਸੜਕ ਉਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਆਟੋ ਵਿਚ 11 ਤੋਂ ਵੱਧ ਵਿਦਿਆਰਥੀ ਬਿਠਾਏ ਹੋਏ ਸਨ। ਹਾਲਾਂਕਿ ਨਿਯਮਾਂ ਮੁਤਾਬਕ ਆਟੋ ਵਿਚ ਚਾਰ ਤੋਂ ਵੱਧ ਲੋਕ ਨਹੀਂ ਬੈਠਾਏ ਜਾ ਸਕਦੇ।

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇਹ ਆਟੋ ਇਕ ਸਕੂਟਰ ਵਿਚ ਵੱਜਣ ਤੋਂ ਬਾਅਦ ਸੜਕ ਉਤੇ ਪਲਟ ਗਿਆ। ਰਾਹਗੀਰਾਂ ਨੇ ਬੜੀ ਮੁਸ਼ਕਿਲ ਤੋਂ ਬਾਅਦ ਆਟੋ ਸਿੱਧਾ ਕਰਕੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ। ਇਸ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।

ਪੁਲਿਸ ਨੇ ਆਟੋ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਦਿਆਰਥੀ 8ਵੀਂ ਜਮਾਤ ਵਿਚ ਪੜ੍ਹਦੇ ਹਨ ਤੇ ਛੁੱਟੀ ਹੋਣ ਤੋਂ ਬਾਅਦ ਆਟੋ ਵਿਚ ਘਰ ਪਰਤ ਰਹੇ ਸਨ।

SHOW MORE
corona virus btn
corona virus btn
Loading