HOME » Top Videos » Punjab
Share whatsapp

ਟੁੱਟੀ ਸੜਕ ਕਾਰਨ ਗਰਭਵਤੀ ਦੀ ਜਾਨ ਖਤਰੇ ਵਿਚ ਪਈ, ਸੜਕ ਕਿਨਾਰੇ ਦਿੱਤਾ ਬੱਚੇ ਨੂੰ ਜਨਮ

Punjab | 07:26 PM IST Jun 14, 2019

ਖਸਤਾਹਾਲ ਸੜਕ ਕਾਰਨ ਖੰਨਾ ਵਿਚ ਗਰਭਵਤੀ ਦੀ ਸੜਕ ਕਿਨਾਰੇ ਹੀ ਡਲਿਵਰੀ ਕਰਵਾਉਣੀ ਪਈ। ਦਰਅਸਲ, ਜਣੇਪਾ ਪੀੜ ਸ਼ੁਰੂ ਹੋਣ ਉਤੇ ਪਰਿਵਾਰਕ ਮੈਂਬਰ ਮਹਿਲਾ ਨੂੰ ਆਟੋ 'ਚ ਖੰਨਾ ਲਿਆ ਰਹੇ ਸਨ। ਡਲਿਵਰੀ ਖੰਨਾ ਦੇ ਸਿਵਲ ਹਸਪਤਾਲ ਹੋਣੀ ਸੀ, ਪਰ ਸੜਕ ਖਰਾਬ ਹੋਣ ਕਾਰਨ ਆਟੋ ਵਿਚ ਹੀ ਬੱਚੇ ਦਾ ਸਿਰ ਬਾਹਰ ਆ ਗਿਆ।

ਇਹ ਲੋਕ ਅਮਲੋਹ ਰੋਡ ਰਾਹੀਂ ਖੰਨਾ ਆ ਰਹੇ ਸਨ। ਸੜਕ ਦੀ ਖਸਤਾ ਹਾਲਤ ਕਾਰਨ ਇਕ ਗਰਭਵਤੀ ਦੀ ਜਾਨ ਖ਼ਤਰੇ 'ਚ ਪੈ ਗਈ। ਔਰਤ ਨੂੰ ਡਲਿਵਰੀ ਲਈ ਖੰਨਾ ਦੇ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ 'ਚ ਹੀ ਉਸ ਦੀ ਡਲਿਵਰੀ ਹੋ ਗਈ। ਗੰਭੀਰ ਹਾਲਤ ਕਾਰਨ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਲਿਜਾਣਾ ਪਿਆ। ਔਰਤ ਦਾ ਨਾਂ ਮਮਤਾ ਨਿਵਾਸੀ ਅਮਲੋਹ ਹੈ।

ਜਾਣਕਾਰੀ ਮੁਤਾਬਕ ਸਵੇਰੇ ਜਣੇਪਾ ਦਰਦਾਂ ਸ਼ੁਰੂ ਹੁੰਦੇ ਹੀ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਆਟੋ 'ਚ ਖੰਨਾ ਲਿਆਉਣ ਦਾ ਫੈਸਲਾ ਕੀਤਾ ਸੀ। ਡਲਿਵਰੀ ਖੰਨਾ ਦੇ ਸਿਵਲ ਹਸਪਤਾਲ ਹੋਣੀ ਸੀ ਪਰ ਰਸਤੇ 'ਚ ਪਿੰਡ ਕਾਹਨਪੁਰ ਨੇੜੇ ਆਟੋ ਰੋਕ ਕੇ ਸੜਕ ਕਿਨਾਰੇ ਹੀ ਡਲਿਵਰੀ ਕਰਨੀ ਪਈ। ਇਸ 'ਚ ਨਾਲ ਆਈਆਂ ਪਰਿਵਾਰ ਦੀਆਂ ਔਰਤਾਂ ਨੇ ਮਦਦ ਕੀਤੀ।

SHOW MORE