ਖੁਲਾਸਾ: ਸਿੱਧੂ-ਬਾਜਵਾ ਦੀ ਜੱਫੀ ਤੋਂ ਪਹਿਲਾ ਹੋਇਆ ਸੀ ਇਹ ਕੰਮ, ਜਿਸ ਕਰਕੇ ਖੁੱਲਿਆ ਲਾਂਘਾ
Punjab | 10:34 AM IST Nov 13, 2019
ਪੰਜਾਬ ਦੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਿੱਧੂ ਦੀ ਜੱਫੀ ਪਾਉਣ ਤੇ ਦੇਸ਼ ਵਿੱਚ ਵੱਡੀ ਸਿਆਸਤ ਹੋਈ। ਵਿਰੋਧੀ ਪਾਰਟੀਆਂ ਦੇ ਨਾਲ ਖੁਦ ਉਸਦੀ ਆਪਣੀ ਪਾਰਟੀ ਨੇ ਉਸਨੂੰ ਇਸ ਇਸ ਜੱਫੀ ਤੇ ਘੇਰਿਆ। ਪਰ ਹੁਣ ਇਸ ਜੱਫੀ ਨੂੰ ਹੀ ਕਰਤਾਰਪੁਰ ਲਾਂਘਾ ਖੁੱਲਣ ਦੀ ਵਜ੍ਹਾ ਦੱਸੀ ਜਾ ਰਹੀ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਲਾਂਘਾ ਖੁੱਲਣ ਦੀ ਵਜ੍ਹਾ ਜੱਫੀ ਨਹੀ ਬਲਕਿ ਕੁੱਝ ਹੋਰ ਸੀ। ਜੀ ਹਾਂ ਇਸ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਖੁਲਾਸਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਦਰਅਸਲ ਨਵਜੋਤ ਸਿੱਧੂ ਤੇ ਇਮਰਾਨ ਖਾਂ ਨੇ ਇੱਕ ਦਿਨ ਪਹਿਲਾਂ ਇਸ ਮੁੱਦੇ ਤੇ ਗੱਲ ਕੀਤੀ ਸੀ, ਉਸ ਵੇਲੇ ਸਿੱਧੂ ਨੇ ਇਮਰਾਨ ਕੋਲ ਲਾਂਘੇ ਬਾਰੇ ਮੰਗ ਰੱਖੀ, ਇਸ 'ਤੇ ਖਾਨ ਨੇ ਇਕ ਦਿਨ ਦਾ ਸਮਾਂ ਮੰਗਿਆ ਤਾਂਕਿ ਆਪਣੇ ਅਧਿਕਾਰੀਆਂ ਨਾਲ ਗੱਲ ਕਰ ਸਕਣ, ਅਗਲੇ ਦਿਨ ਜਦੋਂ ਸਹੁੰ ਚੁੱਕ ਸਮਾਗਮ ਹੋਣਾ ਸੀ ਤਾਂ ਇਸੇ ਮੀਟਿੰਗ ਦਾ ਨਿਕਲਿਆ ਸਿੱਟਾ ਜਰਨਲ ਬਾਜਵਾ ਨੇ ਸਿੱਧੂ ਨੂੰ ਦਸਿਆ ਕਿ ਉਹ ਲਾਂਘਾ ਖੋਲ੍ਹਣ ਲਈ ਤਿਆਰ ਹਨ, ਇਸੇ 'ਤੇ ਹੀ ਸਿੱਧੂ ਨੇ ਬਾਜਵਾ ਨੂੰ ਜੱਫੀ ਪਾਈ।
ਸਹੁੰ ਚੁੱਕ ਸਮਾਗਮ ਵੇਲੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਿੱਧੂ ਦੀ ਜੱਫੀ ਪਾਉਣ ਵਾਲੀ ਤਸਵੀਰ ਭਾਰਤੀ ਅਤੇ ਪਾਕਿਸਤਾਨੀ ਮੀਡੀਆ ਵਿੱਚ ਦੇਖੀ ਗਈ। ਸੋਸ਼ਲ ਮੀਡੀਆ ਉੱਤੇ ਵੀ ਲੋਕਾਂ ਨੇ ਆਪਣੀ ਵੱਖੋ ਵੱਖਰੀ ਰਾਇ ਦਿੱਤੀ।
ਜਦੋਂ ਇਮਰਾਨ ਖ਼ਾਨ ਨੇ ਸਹੁੰ ਚੁੱਕ ਲਈ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੀ ਮੀਡੀਆ ਨਾਲ ਇਸਲਾਮਾਬਾਦ ਵਿੱਚ ਸਿੱਧੂ ਮੁਖਾਤਿਬ ਹੋਏ। ਉਨ੍ਹਾਂ ਪਾਕਿਸਤਾਨ ਆਉਣ ਅਤੇ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ 'ਤੇ ਕਈ ਗੱਲਾਂ ਕੀਤੀਆਂ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝ ਬਾਰੇ ਵੀ ਗੱਲ ਕੀਤੀ।