HOME » Top Videos » Punjab
Share whatsapp

ਹਿਰਾਸਤੀ ਮੌਤ: ਗੁਰਪਿੰਦਰ ਸਿੰਘ ਦੀ ਮਾਂ ਨੇ ਪੁਲਿਸ ਉਤੇ ਲਾਏ ਗੰਭੀਰ ਦੋਸ਼

Punjab | 03:31 PM IST Jul 21, 2019

ਅਟਾਰੀ ਸਰਹੱਦ 'ਤੇ ਲੂਣ ਵਿਚ ਲੁਕਾ ਕੇ ਭਾਰਤ ਭੇਜੀ 532 ਕਿੱਲੋਗ੍ਰਾਮ ਹੈਰੋਇਨ ਮਾਮਲੇ ’ਚ ਗ੍ਰਿਫ਼ਤਾਰ ਗੁਰਪਿੰਦਰ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਮੌਤ ਪਿੱਛੋਂ ਮ੍ਰਿਤਕ ਦੀ ਮਾਂ ਨੇ ਪੁਲਿਸ ਉਤੇ ਗੰਭੀਰ ਦੋਸ਼ ਲਾਏ ਹਨ। ਮਾਂ ਦਾ ਕਹਿਣਾ ਹੈ ਕਿ ਉਸ ਦੇ ਪੁੱਤ ਦਾ ਕੋਈ ਕਸੂਰ ਨਹੀਂ। ਉਸ ਨੂੰ ਪਾਕਿਸਤਾਨ ਤੋਂ ਆਏ ਸਾਮਾਨ ਵਿਚ ਨਸ਼ੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਸਾਮਾਨ ਵਿਚੋਂ ਨਸ਼ਾ ਮਿਲਣ ਉਤੇ ਪੁਲਿਸ ਨੇ ਉਸ ਨੂੰ ਬੁਲਾਇਆ ਸੀ ਤਾਂ ਉਹ ਉਸੇ ਸਮੇਂ ਚਲਾ ਗਿਆ ਸੀ।

ਜੇ ਉਸ ਦੇ ਮਨ ਵਿਚ ਚੋਰ ਹੁੰਦਾ ਤਾਂ ਉਹ ਪੁਲਿਸ ਕੋਲ ਜਾਂਦਾ ਹੀ ਕਿਉਂ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਆਇਆ ਮਾਲ ਤਿੰਨ ਦਿਨ ਬਾਰਡਰ ਉਤੇ ਪਿਆ ਰਿਹਾ, ਚੌਥੇ ਦਿਨ ਪੁਲਿਸ ਨੇ ਸਾਮਾਨ ਵਿਚੋਂ ਨਸ਼ਾ ਬਰਾਮਦ ਕਰਨ ਦਾ ਦਾਅਵਾ ਕਰ ਦਿੱਤਾ। ਉਸ ਨੇ ਕਿਹਾ ਕਿ ਪੁਲਿਸ ਨੇ ਉਸ ਦੇ ਦੋਵੇਂ ਪੁੱਤਰਾਂ ਨੂੰ ਹਿਰਾਸਤ ਵਿਚ ਲਿਆ ਹੋਇਆ ਸੀ। ਜਿਸ ਵਿਚੋਂ ਇਕ ਦੀ ਮੌਤ ਹੋ ਗਈ ਤੇ ਦੂਜਾ ਅਜੇ ਵੀ ਪੁਲਿਸ ਦੀ ਹਿਰਾਸਤ ਵਿਚ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਮੁੰਡੇ ਦੀ ਮੌਤ ਹੋਣ ਦੇ ਬਾਵਜੂਦ ਇਸ ਨੂੰ ਸਿਰਫ ਇਹੀ ਦੱਸਿਆ ਗਿਆ ਕਿ ਉਹ ਬਿਮਾਰ ਹੈ। ਡਾਕਟਰਾਂ ਵੱਲੋਂ ਉਸ ਨੂੰ ਇਹ ਜਾਣਕਾਰੀ ਦਿੱਤੀ ਗਈ। ਉਸ ਦੇ ਬੱਚਿਆਂ ਨੂੰ ਨਸ਼ੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ।

 

ਦੱਸ ਦਈਏ ਕਿ ਗੁਰਪਿੰਦਰ ਸਿੰਘ ਪਾਕਿਸਤਾਨ ਤੋਂ ਸਾਮਾਨ ਦੀ ਦਰਾਮਦ ਕਰਨ ਦਾ ਲਾਈਸੰਸਧਾਰਕ ਸੀ। ਬੀਤੀ 29 ਜੂਨ ਨੂੰ ਅਟਾਰੀ ਸਰਹੱਦ 'ਤੇ ਫੜੀ ਲੂਣ ਵਿਚ ਲੁਕਾ ਕੇ ਭਾਰਤ ਭੇਜੀ 532 ਕਿੱਲੋਗ੍ਰਾਮ ਹੈਰੋਇਨ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੌਮਾਂਤਰੀ ਬਾਜ਼ਾਰ ਵਿੱਚ ਨਸ਼ੇ ਦੀ ਇਸ ਵੱਡੀ ਖੇਪ ਦੀ ਕੀਮਤ 2700 ਕਰੋੜ ਤੋਂ ਵੀ ਵੱਧ ਦੱਸੀ ਗਈ ਸੀ। ਇਸ ਲੂਣ ਦਾ ਆਰਡਰ ਗੁਰਪਿੰਦਰ ਸਿੰਘ ਦੀ ਕੰਪਨੀ ਕਨਿਸ਼ਕ ਇੰਟਰਪ੍ਰਾਈਜ਼ਸ ਤੋਂ ਹੀ ਕੀਤਾ ਗਿਆ ਸੀ। ਪਾਕਿਸਤਾਨੀ ਲੂਣ ਦੇ 600 ਥੈਲਿਆਂ ਵਿੱਚ ਹੈਰੋਇਨ ਤੋਂ ਇਲਾਵਾ ਲੁਕਾ ਕੇ ਰੱਖੇ 52 ਕਿਲੋਗ੍ਰਾਮ ਹੋਰ ਰਲਵੇਂ-ਮਿਲਵੇਂ ਨਸ਼ੀਲੇ ਪਦਾਰਥ ਵੀ ਫੜੇ ਗਏ ਸਨ।

SHOW MORE