HOME » Videos » Punjab
Share whatsapp

ਅਸਤੀਫ਼ੇ ਪਿੱਛੇ ਕੀ ਸੀ ਸਿੱਧੂ ਦੀ ਰਣਨੀਤੀ? ਸਿਰਸਾ ਨੇ ਕੀਤਾ ਇਹ ਦਾਅਵਾ....

Punjab | 02:28 PM IST Jul 14, 2019

ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨੌਟੰਕੀ ਦੱਸਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਸਿੱਧੂ ਨੇ ਇਕ ਮਹੀਨਾ ਚੁੱਪ ਚਪੀਤੇ ਆਪਣਾ ਅਸਤੀਫ਼ਾ ਦਿੱਲੀ ਭੇਜ ਦਿੱਤਾ ਤੇ ਅੱਜ ਉਸ ਸਮੇਂ ਇਸ ਦਾ ਖੁਲਾਸਾ ਕੀਤਾ ਗਿਆ ਜਦੋਂ ਕਰਤਾਰਪੁਰ ਲਾਂਘੇ ਸਬੰਧੀ ਭਾਰਤ ਤੇ ਪਾਕਿਸਤਾਨੀ ਅਧਿਕਾਰੀਆਂ ਦੀ ਅਹਿਮ ਮੀਟਿੰਗ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਸਭ ਇਕ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਇਹ ਸਿਰਫ ਸਿਆਸੀ ਲਾਹਾ ਲੈਣ ਦੀ ਚਾਲ ਹੈ। ਪਰ ਹੁਣ ਲੋਕ ਇਸ ਲਾਲਚੀ ਆਗੂ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਸਿੱਧੂ ਅਹੁਦੇ ਦੇ ਲਾਲਚ ਲਈ ਕਾਂਗਰਸ ਵਿਚ ਗਏ ਸਨ ਤੇ ਉਨ੍ਹਾਂ ਦੀ ਅੱਖ ਮੁੱਖ ਮੰਤਰੀ ਦੇ ਅਹੁਦੇ ਉਤੇ ਸੀ ਪਰ ਹੁਣ ਜਦੋਂ ਦਾਲ ਨਾ ਗਲੀ ਤਾਂ ਇਹ ਚਾਲ ਖੇਡੀ।

SHOW MORE