HOME » Videos » Punjab
Share whatsapp

ਘੁੰਡ ਕੱਢ ਕੇ ਸਹੁੰ ਚੁੱਕਣ ਆਈ ਮਾਨਸਾ ਦੀ ਇਸ ਪੰਚਾਇਤ ਦੇ ਚਰਚੇ

Punjab | 07:09 PM IST Jan 11, 2019

ਸਹੁੰ ਚੁਕਾਉਣ ਦੇ ਪ੍ਰੋਗਰਾਮ ਵਿਚ ਮਾਨਸਾ ਦੇ ਪਿੰਡ ਖਹਿਰਾ ਖੁਰਦ ਦੀ ਪੰਚਾਇਤ ਚਰਚਾ ਵਿਚ ਰਹੀ। ਇਸ ਪੰਚਾਇਤ ਵਿਚ 6 ਔਰਤਾਂ ਜਿੱਤੀਆਂ ਹਨ ਜਿਨ੍ਹਾਂ ਵਿਚੋਂ 4 ਕੋਰੀਆਂ ਅਨਪੜ੍ਹ ਹਨ। ਇਹ ਸਾਰੀਆਂ ਘੁੰਡ ਕੱਢ ਕੇ ਸਹੁੰ ਚੁੱਕਣ ਆਈਆਂ। ਇਨ੍ਹਾਂ ਔਰਤਾਂ ਦਾ ਕਹਿਣਾ ਸੀ ਕਿ ਉਹ ਘੁੰਡ ਕੱਢ ਕੇ ਹੀ ਪਿੰਡ ਦੇ ਸਾਰੇ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਰਿਵਾਇਤ ਹੈ ਤੇ ਉਹ ਕਦੇ ਵੀ ਉਸ ਨੂੰ ਤੋੜਨਗੀਆਂ ਨਹੀਂ।

ਉਧਰ, ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਨ੍ਹਾਂ ਔਰਤਾਂ ਨੂੰ ਪੜ੍ਹਾ ਲਿਖਾ ਕੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਨਗੇ। ਜਦੋਂ ਇਹ ਔਰਤਾਂ ਸਹੁੰ ਚੁੱਕ ਸਮਾਗਮ ਵਿਚ ਪਹੁੰਚੀਆਂ ਤਾਂ ਸਾਰਿਆਂ ਦੀਆਂ ਨਜ਼ਰਾਂ ਇਸ ਪੰਚਾਇਤ ਉਤੇ ਸਨ। ਪਰ ਇਹ ਬੇਪ੍ਰਵਾਹ ਹੋ ਕੇ ਆਖ ਰਹੀਆਂ ਸਨ ਕਿ ਉਹ ਆਪਣੀ ਰਿਵਾਇਤ ਨੂੰ ਤੋੜਨਗੀਆਂ ਨਹੀਂ ਤੇ ਘੁੰਡ ਕੱਢ ਕੇ ਕੰਮ ਕਰਨਗੀਆਂ। ਇਸ ਪੰਚਾਇਤ ਵਿਚ 6 ਔਰਤਾਂ ਪੰਚ ਹਨ ਤੇ ਸਾਰੀਆਂ ਘੁੰਢ ਕੱਢਦੀਆਂ ਹਨ। ਇਨ੍ਹਾਂ ਵਿਚੋਂ 4 ਅੰਗੂਠਾ ਛਾਪ ਹਨ। ਜਦ ਕਿ 2 ਥੋੜ੍ਹਾ ਪੜ੍ਹੀਆਂ ਹੋਈਆਂ ਹਨ। ਇਨ੍ਹਾਂ ਔਰਤਾਂ ਨੇ ਦੱਸਿਆ ਕਿ ਉਹ ਘਰ ਵਿਚ ਵੀ ਘੁੰਡ ਕੱਢ ਕੇ ਰੱਖਦੀਆਂ ਹਨ ਤੇ ਕਦੇ ਵੀ ਇਸ ਰਿਵਾਇਤ ਨੂੰ ਤੋੜਦੀਆਂ ਨਹੀਂ। ਹੁਣ ਉਨ੍ਹਾਂ ਨੂੰ ਪੰਚ ਬਣਨ ਦਾ ਮੌਕਾ ਮਿਲਿਆ ਹੈ ਤੇ ਉਹ ਘੁੰਡ ਕੱਢ ਕੇ ਹੀ ਸਾਰੇ ਕੰਮ ਕਰਨਗੀਆਂ।

SHOW MORE