HOME » Top Videos » Punjab
Share whatsapp

ਪੰਜਾਬ ਕੈਬਨਿਟ ਦੀ ਮੀਟਿੰਗ 'ਚ ਲਏ ਕਈ ਅਹਿਮ ਫੈਸਲੇ..

Punjab | 02:47 PM IST Sep 16, 2019

ਚੰਡੀਗੜ੍ਹ 'ਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਚ ਕਈ ਅਹਿਮ ਫੈਸਲੇ ਲਏ ਗਏ ਹਨ। ਸਭ ਤੋਂ ਅਹਿਮ ਇਹ ਕੀ ਡਿਜ਼ੀਟਲ ਪੰਜਾਬ ਮਿਸ਼ਨ ਨੂੰ ਵਧਾਵਾ ਦੇਣ 'ਤੇ ਜ਼ੋਰ ਦਿੰਦਿਆ ਕੈਬਨਿਟ ਵੱਲੋਂ ਪੰਜਾਬ 'ਚ ਸਪੈਸ਼ਲ IT ਕੈਡਰ ਬਣਾਉਣ ਨੂੰ ਮਨਜ਼ਰੀ ਦੇ ਦਿੱਤੀ ਗਈ।

ਇਸ ਸਪੈਸ਼ਲ IT ਕੈਡਰ ਦੀ ਚੋਣ ਪ੍ਰਕਿਰਿਆ ਮੁੱਖ ਮੰਤਰੀ ਵੱਲੋ ਬਣਾਈ ਕਮੇਟੀ ਕਰੇਗੀ। ਇਸ ਤੋਂ ਇਲਾਵਾ ਝੋਨੇ ਦੀ ਸੀਜ਼ਨ ਤੋਂ ਪਹਿਲਾ ਪੰਜਾਬ ਦੀਆਂ ਡਿਫ਼ਾਲਟਰ ਰਾਇਸ ਮਿੱਲਾਂ ਲਈ ਵੀ ਸੈਟਲਮੈਂਟ ਸਕੀਮ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸ ਸੈਟਲਮੈਂਟ ਸਕੀਮ ਦਾ ਫਾਈਦਾ 2014-15 ਤੋਂ ਡਿਫ਼ਾਲਟਰ ਮਿੱਲਾਂ ਲੈ ਸਕਣਗੀਆਂ।

ਜਾਣਕਾਰੀ ਮੁਤਾਬਕ ਇੰਨਾਂ ਮਿੱਲਾਂ 'ਤੇ 2 ਹਾਜਾਰ 41 ਕਰੋੜ ਰੁਪਏ ਦਾ ਵੱਧ ਦਾ ਬਕਾਇਆ ਹੈ।  ਸਰਕਾਰ ਦਾ ਦਾਅਵਾ ਹੈ ਕਿ ਇਸ ਸਟੈਲਮੈਂਟ ਸਕੀਮ ਤਹਿਤ ਬਕਾਇਆ ਰਕਮ ਦਾ ਵੱਡਾ ਹਿੱਸਾ ਵਸੂਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੈਬਨਿਟ ਮੀਟਿੰਗ ਦੌਰਾਨ ਪੰਜਾਬ SC ਕਮਿਸ਼ਨ ਦੇ ਚੇਅਰਪਰਸਨ ਦੀ ਉਮਰ ਹੱਦ 70 ਸਾਲ ਤੋਂ 72 ਸਾਲ ਕੀਤੇ ਜਾਣ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ।

SHOW MORE