ਅਨੋਖੇ ਢੰਗ ਨਾਲ ਵਿਆਹ, ਟਰੈਕਟਰਾਂ ਉਤੇ ਗਈ ਬਰਾਤ
Punjab | 03:51 PM IST Mar 03, 2020
ਸੁਲਤਾਨਪੁਰ ਲੋਧੀ ਦੇ ਪਿੰਡ ਸ਼ੇਖ਼ ਮਾਂਗਾ ਦਾ ਲਵਪ੍ਰੀਤ ਸਿੰਘ ਆਪਣੀ ਜੀਵਨ ਸਾਥਣ ਨੂੰ ਟਰੈਕਟਰ ਉਤੇ ਵਿਆਹ ਕੇ ਲਾਇਆ ਹੈ। ਲਵਪ੍ਰੀਤ ਆਪਣੀ ਬਰਾਤ ਵੀ ਟਰੈਕਟਰਾਂ ‘ਤੇ ਲੈ ਕੇ ਗਿਆ।
ਜ਼ਿਕਰਯੋਗ ਹੈ ਕਿ ਲਵਪ੍ਰੀਤ ਸਿੰਘ ਬਰਾਤ ਵਿਚ ਟਰੈਕਟਰ ਨੂੰ ਸਜਾ ਕੇ ਲੈ ਕੇ ਗਿਆ। ਬਾਰਾਤ ਵਿਚ ਕੋਈ ਕਾਰ ਜਾਂ ਹੋਰ ਵਾਹਨ ਨਹੀਂ ਸੀ। ਜਦੋਂ ਕਿ 25 ਦੇ ਕਰੀਬ ਟਰੈਕਟਰਾਂ ਉਤੇ ਹੀ ਬਾਰਾਤ ਗਈ। ਇਸ ਮੌਕੇ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੀ ਬਚਪਨ ਦੀ ਇੱਛਾ ਸੀ ਜਦੋਂ ਉਹ ਵਿਆਹ ਕਰੇਗਾ ਤਾਂ ਉਸ ਦੀ ਬਾਰਾਤ ਟਰੈਕਟਰ ਉਤੇ ਜਾਵੇਗੀ। ਪਰਿਵਾਰ ਨੇ ਉਸ ਦੀ ਇਹ ਇੱਛਾ ਪੂਰੀ ਕੀਤੀ।
ਟਰੈਕਟਰਾਂ ਉਤੇ ਬਾਰਾਤ ਲਿਜਾਂਦੇ ਸਮੇਂ ਬਰਾਤੀਆਂ ਨੇ ਵੀ ਇੱਕ ਤੋਂ ਇੱਕ ਸ਼ਾਨਦਾਰ ਅਨੁਭਵ ਕੀਤਾ। ਇਸ ਮੌਕੇ ਬਰਾਤੀਆਂ ਦਾ ਕਹਿਣਾ ਹੈ ਕਿ ਲਵ ਦਾ ਵਿਆਹ ਇੱਕ ਤਾਂ ਸਾਰਿਆ ਨੂੰ ਯਾਦ ਰਹੇਗਾ, ਉੱਥੇ ਹੀ ਪੁਰਾਣੇ ਸਮਾਂ ਵੀ ਯਾਦ ਕਰਵਾ ਦਿੱਤਾ ਹੈ। ਇਸ ਤਰ੍ਹਾਂ ਟਰੈਕਟਰਾਂ ਉਤੇ ਹੀ ਬਾਰਾਤ ਜਾਇਆ ਕਰਦੀ ਸੀ। ਪੰਜਾਬ ਭਰ ਵਿਚ ਵਿਆਹਾਂ ਉਤੇ ਬੇਲੋੜਾ ਖ਼ਰਚ ਕੀਤਾ ਜਾਂਦਾ ਹੈ।ਵਿਆਹ ਉਤੇ ਲੱਖਾਂ ਰੁਪਏ ਦਾ ਕਰਜ਼ ਲੈ ਕੇ ਆਪਣੀ ਝੂਠੀ ਸ਼ਾਨੋ ਸ਼ੌਕਤ ਲਈ ਆਪਣੀ ਹੈਸੀਅਤ ਤੋਂ ਵੱਧ ਕੇ ਖਰਚਾ ਕੀਤਾ ਜਾਂਦਾ ਹੈ।
ਡੋਲੀ ਵਾਲਾ ਇਹ ਟਰੈਕਟਰ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲਵਪ੍ਰੀਤ ਨੇ ਆਪਣੇ ਵਿਆਹ ਸਮਾਗਮ ਨੂੰ ਜਿੱਥੇ ਇਸ ਅੰਦਾਜ ਯਾਦਗਰ ਬਣਾਇਆ, ਉਥੇ ਹੀ ਉਸ ਨੇ ਵਿਆਹ ਵਿਚ ਦਿਖਾਵੇ ਤੇ ਫਜੂਲ ਖਰਚੀ ਤੋਂ ਪਰਹੇਜ ਕਰਦਿਆਂ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦਾ ਸੁਨੇਹਾ ਵੀ ਦਿੱਤਾ।
-
ਖੇਡ ਮੰਤਰੀ ਮੀਤ ਹੇਅਰ ਨੇ ਕਾਂਸੇ ਤਮਗਾ ਜੇਤੂ ਹਰਜਿੰਦਰ ਕੌਰ ਨੂੰ ਘਰ ਜਾ ਕੇ ਦਿੱਤੀ ਵਧਾਈ
-
ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲੀ ਆਗੂਆਂ ਨੂੰ ਨਸੀਹਤ ਬਿਲਕੁਲ ਸਹੀ : ਪ੍ਰੋ. ਚੰਦੂਮਾਜਰਾ
-
ਲੜਕਾ ਨਾ ਹੋਣ ‘ਤੇ ਕਰਦੇ ਸੀ ਤੰਗ, ਔਰਤ ਨੇ ਆਪਣੇ ਪਤੀ ਅਤੇ ਸਹੁਰੇ ਖਿਲਾਫ ਦਰਜ ਕਰਵਾਇਆ ਕੇਸ
-
Video- ਬੱਚੇ ਦੇ ਆਪ੍ਰੇਸ਼ਨ ਮੌਕੇ ਡਾਕਟਰ ਨੇ ਗਾਇਆ ਸਿੱਧੂ ਮੂਸੇਵਾਲਾ ਦਾ ਗੀਤ
-
ਪੰਚਾਇਤੀ ਫੰਡਾਂ ਵਿੱਚ 12.24 ਕਰੋੜ ਰੁਪਏ ਦੀ ਹੇਰਾਫੇਰੀ ਲਈ ਸਰਪੰਚ ਗ੍ਰਿਫਤਾਰ
-
ਅਮਰਿੰਦਰ ਨੇ PM ਨੂੰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਕੀਤੀ ਅਪੀਲ