HOME » Top Videos » Punjab
Share whatsapp

ਜਦੋਂ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਮੋਸ਼ੀ ਝੱਲਣੀ ਪਈ

Punjab | 05:04 PM IST Aug 15, 2019

ਮੋਗਾ ਵਿੱਚ ਝੰਡਾ ਲਹਿਰਾਉਣ ਪਹੁੰਚੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਮੋਸ਼ੀ ਝੱਲਣੀ ਪਈ। ਮਨਪ੍ਰੀਤ ਬਾਦਲ ਜਦੋਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰ ਰਹੇ ਸਨ ਤਾਂ ਇੱਕ ਸ਼ਹੀਦ ਦੀ ਮਾਂ ਨੇ ਕਿਹਾ ਕਿ ਉਹਨਾਂ ਨੂੰ ਸ਼ਾਲ ਨਹੀਂ ਚਾਹੀਦੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ। ਸਾਨੂੰ ਪੈਨਸ਼ਨ ਨਹੀਂ ਮਿਲ ਰਹੀ ਤੇ ਘਰ ਚਲਾਉਣ ਲਈ ਪੈਨਸ਼ਨ ਦੀ ਲੋੜ ਹੈ। ਸਨਮਾਨ ਵਿੱਚ ਮਿਲੇ ਸ਼ਾਲ ਨਾਲ ਘਰ ਨਹੀਂ ਚੱਲਦੇ।

ਦੂਜੇ ਪਾਸੇ ਬਠਿੰਡਾ ਵਿੱਚ ਵੀ ਸ਼ਹੀਦ ਪਰਿਵਾਰਾਂ ਨੂੰ ਵਿਰੋਧ ਕੀਤਾ। ਬਠਿੰਡਾ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਉਹਨਾਂ ਭਾਸ਼ਣ ਦੇਂਦੀਆ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕੀਤਾ। ਆਪਣਾ ਭਾਸ਼ਣ ਖਤਮ ਹੋਣ ਤੋਂ ਬਾਅਦ ਜਦੋਂ ਮੰਤਰੀ ਸਾਬ ਆਜ਼ਾਦੀ ਘੁਲਾਟੀਆਂ ਦਾ ਸਨਸਾਨ ਕਰਨ ਲਈ ਸਟੇਜ ਉਤੇ ਚੜ੍ਹੇ ਤਾਂ ਕੁਝ ਲੋਕਾਂ ਨੇ ਵਿਰੋਧ ਕੀਤਾ। ਸਰਕਾਰ ਉਤੇ ਆਜ਼ਾਦੀ ਘੁਲਾਟੀਆਂ ਨਾਲ ਅਣਦੇਖੀ ਦੇ ਇਲਜ਼ਾਮ ਲਗਾਏ। ਕੁਝ ਆਜ਼ਾਦੀ ਘੁਲਾਟਿਆਂ ਨੇ ਸਮਾਗਮ ਦਾ ਬਾਈਕਾਟ ਤੱਕ ਕਰ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਨੂੰ ਸਿਰਫ 15 ਅਗਸਤ ਜਾ 26 ਜਨਵਰੀ ਤੇ ਹੀ ਸਾਡੀ ਯਾਦ ਆਉਂਦੀ ਹੈ। ਪਰ ਸਰਕਾਰ ਵੱਲੋਂ ਪੂਰੇ ਸਾਲ ਭਰ ਉਹਨਾਂ ਨੂੰ ਪੁੱਛਿਆ ਹੀ ਨਹੀਂ ਜਾਂਦਾ।

SHOW MORE