HOME » Videos » Punjab
Share whatsapp

ਡੇਰਾ ਸੱਚਾ ਸੌਦਾ ਨਾਲ ਜੁੜੇ ਮੌੜ ਮੰਡੀ ਬੰਬ ਧਮਾਕੇ ਦੇ ਤਾਰ

Punjab | 01:10 PM IST Feb 09, 2018

ਮੌੜ ਮੰਡੀ: ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਵਿਵਾਦਾਂ ਨਾਲ ਚੋਲੀ-ਦਾਮਨ ਦਾ ਸਾਥ ਰਿਹਾ ਹੈ, ਇੱਕ ਵਿਵਾਦ ਮੁੱਕਦਾ ਨਹੀਂ ਕਿ ਦੂਜਾ ਤਿਆਰ ਹੋ ਜਾਂਦਾ ਹੈ। ਪਰ ਇਸ ਵਾਰ ਜਿਹੜਾ ਵਿਵਾਦ ਖੜਾ ਹੋਇਆ ਹੈ ਉਹ ਹੋਰ ਵੀ ਜ਼ਿਆਦਾ ਗੰਭੀਰ ਹੈ ਕਿਉਂਕਿ ਹੁਣ ਡੇਰਾ ਸੱਚਾ ਸੌਦਾ ਨਾਲ ਪਿਛਲੇ ਸਾਲ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਦੇ ਤਾਰ ਜੁੜ ਗਏ ਹਨ। ਸਾਹਮਣੇ ਆਇਆ ਹੈ ਕਿ ਬੰਬ ਧਮਾਕੇ ਵਿੱਚ ਵਰਤੀ ਗਈ ਮਾਰੂਤੀ ਕਾਰ ਡੇਰੇ ਅੰਦਰ ਹੀ ਤਿਆਰ ਕੀਤੀ ਗਈ ਸੀ ਤੇ ਡੇਰੇ ਅੰਦਰ ਹੀ ਉਸ ਉੱਪਰ ਪੇਂਟ ਕੀਤਾ ਗਿਆ ਸੀ। ਇਸ ਬੰਬ ਧਮਾਕੇ ਵਿੱਚ 7 ਲੋਕਾਂ ਦੀ ਜਾਨ ਗਈ ਸੀ ਤੇ ਬੰਬ ਧਮਾਕੇ ਵਿੱਚ ਵਰਤੀ ਗਈ ਲਾਲ ਮਾਰੂਤੀ ਕਾਰ ਨੂੰ ਸਫੇਦ ਰੰਗ ਵਿੱਚ ਬਦਲਿਆ ਗਿਆ ਸੀ।

ਪਿਛਲੇ ਸਾਲ 31 ਜਨਵਰੀ 2017 ਨੂੰ ਮੌੜ ਮੰਡੀ 'ਚ ਕਾਂਗਰਸ ਉਮੀਦਵਾਰ ਤੇ ਗੁਰਮੀਤ ਰਾਮ ਰਹੀਮ ਦੇ ਸਹੁਰਾ ਹਰਮਿੰਦਰ ਸਿੰਘ ਜੱਸੀ ਦੀ ਰੈਲੀ ਵਿੱਚ ਧਮਾਕਾ ਹੋਇਆ ਸੀ ਜਿਸ ਵਿੱਚ 5 ਬੱਚਿਆਂ ਸਮੇਤ 7 ਲੋਕਾਂ ਦੀ ਮੌਤਹੋ ਗਈ ਸੀ। ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਇਸ ਧਮਾਕੇ ਦਾ ਮਕਸਦ ਹਰਮਿੰਦਰ ਜੱਸੀ ਨੂੰ ਰਾਜਨੀਤਿਕ ਲਾਭ ਪਹੁੰਚਾਉਣਾ ਸੀ। ਉੱਧਰ ਇਸ ਮੌਕੇ ਡੀ.ਆਈ.ਜੀ. ਰਣਵੀਰ ਸਿੰਘ ਖੱਟੜਾ ਨੇ ਕਿਹਾ ਕਿ ਮੌੜ ਮੰਡੀ ਬੰਬ ਧਮਾਕੇ ਦੀ ਜਾਂਚ ਲਈ ਟੀਮ ਸਿਰਸਾ ਪਹੁੰਚੀ ਸੀ, ਇਸ ਮਾਮਲੇ 'ਚ ਕੁੱਝ ਲੋਕ ਗਵਾਹ ਦੇ ਤੌਰ 'ਤੇ ਖ਼ੁਦ ਸਾਹਮਣੇ ਆਏ ਹਨ। ਇਹ ਲੋਕ 25 ਅਗਸਤ ਤੋਂ 2017 ਤੋਂ ਪਹਿਲਾਂ ਡੇਰੇ ਦੇ ਅੰਦਰ ਹੀ ਵਰਕਸ਼ਾਪ ਵਿੱਚ ਕੰਮ ਕਰਿਆ ਕਰਦੇ ਸਨ। ਬਲਾਸਟ ਦੌਰਾਨ ਸਿਰਸਾ ਵਿਖੇ 16 ਫੋਨ ਕੀਤੇ ਗਏ ਸਨ ਤੇ ਇਸੇ ਕਾਲ ਡਿਟੇਲ ਰਾਹੀਂ ਪਤਾ ਲੱਗਿਆ ਕਿ ਮੌੜ ਮੰਡੀ ਬੰਦ ਧਮਾਕੇ ਦਾ ਕੁਨੈਕਸ਼ਨ ਡੇਰਾ ਸੱਚਾ ਸੌਦਾ ਨਾਲ ਹੈ। ਦੇਖੋ, ਇਹ ਖਾਸ ਰਿਪੋਰਟ...

SHOW MORE