HOME » Top Videos » Punjab
Share whatsapp

ਮਦਰ ਡੇ 'ਤੇ ਮਿੱਲੋਂ 450 ਬੱਚਿਆਂ ਦੀ ਮਾਂ ਜਸਵੀਰ ਕੌਰ ਨੂੰ

Punjab | 08:00 PM IST May 13, 2018

ਬਿਲਕੁਲ ਯਸ਼ੋਦਾ ਮਾਂ ਵਾਂਗ ਆਪਣਾ ਫ਼ਰਜ਼ ਨਿਭਾਉਣ ਵਾਲੀ ਲੁਧਿਆਣਾ ਦੀ ਜਸਵੀਰ ਕੌਰ ਇੱਕ ਜਾਂ 2 ਨਹੀਂ ਬਲਕਿ 400 ਤੋਂ ਵੱਧ ਬੱਚਿਆਂ ਦੀ ਮਾਂ ਹੈ। ਜਸਵੀਰ ਕਈ ਬੇਸਹਾਰਾ ਬੱਚਿਆਂ ਦੀ ਮਾਂ ਹੈ ਤੇ ਇਸ ਨੇ ਕਈ ਬੇਸਹਾਰਾ ਬੱਚਿਆਂ ਦੀ ਜ਼ਿੰਦਗੀ ਸਵਾਰੀ ਹੈ। ਜਸਵੀਰ ਵਰਗੀ ਮਾਂ ਨੂੰ ਦੇਖ ਕੇ ਮਾਂ ਸ਼ਬਦ ਦਾ ਅਸਲ ਅਰਥ ਸਮਝ ਆਉਂਦਾ ਹੈ।

45 ਸਾਲਾਂ ਦੀ ਜਸਵੀਰ ਜੋ ਤਲਵੰਡੀ ਖ਼ੁਰਦ ਦੇ ਇੱਕ ਬਾਲ ਘਰ ਤੋਂ ਇਹ ਬੇਸਹਾਰਾ ਬੱਚਿਆਂ ਦੀ ਜ਼ਿੰਦਗੀ ਬਦਲਣ ਦਾ ਕੰਮ ਕਰ ਨੇ ਬੋਲੇ, "ਮੈਨੂੰ ਕਈ ਵਾਰ ਯਸ਼ੋਦਾ ਮਾਂ ਦਾ ਰੂਪ ਯਾਦ ਹੈ। ਜਿਵੇਂ ਸ਼੍ਰੀ ਕ੍ਰਿਸ਼ਨ ਜੀ ਕਹਿ ਗਏ ਸੀ ਕਿ ਜਨਮ ਦੇਣ ਵਾਲਾ ਤੇ ਪਾਲਨ ਵਾਲਾ ਦੋ ਅਲੱਗ ਇਨਸਾਨ ਹੋ ਸਕਦੇ ਨੇ।"

ਹਾਲੇ ਤੱਕ ਕਰੀਬ 450 ਬੱਚਾ ਉਨ੍ਹਾਂ ਦੇ ਬਾਲ ਘਰ ਦਾ ਹੈ ਜਿਨ੍ਹਾਂ ਚੋਂ ਕਈਆਂ ਦੇ ਵਿਆਹ ਹੋ ਚੁੱਕੇ ਨੇ ਤੇ ਕਈਆਂ ਨੂੰ ਪਰਿਵਾਰ ਮਿਲ ਚੁੱਕੇ ਨੇ। ਜਸਵੀਰ ਲੁਧਿਆਣਾ ਦੇ ਪੱਖੋਵਾਲ ਦੀ ਰਹਿਣ ਵਾਲੀ ਹੈ ਤੇ ਸ਼ੁਰੂ ਤੋਂ ਹੀ ਸਮਾਜਿਕ ਕੰਮਾਂ 'ਚ ਰੁਚੀ ਰੱਖਦੀ ਸੀ। ਇਸੀ ਦੌਰਾਨ ਉਨ੍ਹਾਂ ਦਾ ਨਾਤਾ ਸੰਤ ਬੋਰਿਵਾਲਾ ਆਸ਼ਰਮ ਨਾਲ ਪਿਆ। ਬੱਸ ਫੇਰ ਓਥੋਂ ਹੀ ਬੇਸਹਾਰਾ ਬੱਚਿਆਂ ਲਈ ਕੁੱਝ ਕਰਨ ਦਾ ਖ਼ਿਆਲ ਉਨ੍ਹਾਂ ਦੇ ਦਿਮਾਗ਼ 'ਚ ਆਇਆ। ਤੇ ਉਨ੍ਹਾਂ ਦਾ ਇਹ ਸੁਪਨਾ ਬੱਚਿਆਂ ਲਈ ਬਣੇ ਬਾਲ ਘਰ ਦੇ ਰੂਪ ਵਿੱਚ ਸਬ ਦੇ ਸਾਹਮਣੇ ਹੈ। ਇਸੀ ਕਰ ਕੇ ਜਸਵੀਰ ਨੇ ਵਿਆਹ ਤੱਕ ਨਹੀਂ ਕਰਵਾਇਆ।

ਜੋ ਵੀ ਜਸਵੀਰ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਉਹ ਉਨ੍ਹਾਂ ਦੀ ਤਾਰੀਫ਼ ਕਰਦਿਆਂ ਨਹੀਂ ਥੱਕਦੇ। ਕਈ ਇਹਦਾ ਦੇ ਵੀ ਜਿਹੜੇ ਜਸਵੀਰ ਤੋਂ ਪ੍ਰੇਰਿਤ ਹੋਕੇ ਆਪਣੀ ਨੌਕਰੀ ਛੱਡ ਜਸਵੀਰ ਸੀ ਇਸ ਮੁਹਿੰਮ ਦਾ ਹਿੱਸਾ ਬਣ ਚੁੱਕੇ ਨੇ। ਜਸਵੀਰ ਇੱਕ ਐਸੀ ਉਦਾਹਰਨ ਹੈ ਜਿਸ ਨੇ ਸਾਨੂੰ ਮਾਂ ਹੋਣ ਦਾ ਅਸਲੀ ਮਤਲਬ ਸਿਖਾਇਆ ਹੈ।

SHOW MORE