HOME » Videos » Punjab
Share whatsapp

ਭਰਾ ਦੀ ਮੌਤ ਤੋਂ ਬਾਅਦ ਪਿਤਾ ਦਾ ਸੁਫਨਾ ਪੂਰਾ ਕਰ ਰਹੀ 13 ਸਾਲ ਦੀ ਬਾਕਮਾਲ ਪਹਿਲਵਾਨ ਰੋਜ਼ੀ

Punjab | 03:50 PM IST Sep 08, 2018

ਸੁਖਜਿੰਦਰ ਭੰਗਲ

ਪੰਜਾਬੀ ਕੁਸ਼ਤੀ ਨੂੰ ਇੱਕ ਵੱਡਾ ਵੱਕਾਰ ਸਮਝਦੇ ਨੇ। ਪਿੰਡਾ ਵਿੱਚ ਕਈ ਵਾਰ ਝਿੰਜਾੰ ਪੈਂਦੀਆਂ ਤੁਸੀਂ ਵੀ ਵੇਖੀਆਂ ਹੋਣੀਆਂ ਨੇ ਪਰ ਨਵਾਂਸ਼ਹਿਰ ਦੇ ਪਿੰਡ ਕਾਠਗੜ ਦੀ 13 ਸਾਲਾ ਰੋਜ਼ੀ ਇਸ ਅਖਾੜੇ ਦੇ ਅੰਦਰ ਪਹਿਲਵਾਨਾਂ ਨੂੰ ਅਤੇ ਇਸ ਸਮਾਜ ਨੂੰ ਆਪਣੇ ਢੰਗ ਨਾਲ ਵੰਗਾਰਦੀ ਹੈ। ਇਹ ਮਿੱਟੀ ਨਾਲ ਮਿੱਟੀ ਹੁੰਦੀ 13 ਸਾਲ ਦੀ ਲੜਕੀ ਅੱਜ ਕਈ ਝਿੰਜ ਮੇਲਿਆਂ 'ਚ ਮੁੰਡਿਆਂ ਨਾਲ ਕੁਸ਼ਤੀ ਲੜ ਕੇ ਲੋਕਾਂ ਦੇ ਦਿਲ ਜਿੱਤ ਰਹੀ ਹੈ। ਇਸੇ ਕਰਕੇ ਇਸ ਲੜਕੀ ਦੰਗਲ ਗਰਲ ਨਾਮ ਨਾਲ ਮਸ਼ਹੂਰ ਹੋ ਚੁਕੀ ਹੈ। ਬੀਤੇ ਦਿਨੀ ਇੱਕ ਝਿੰਜ ਦੋਰਾਨ ਰੋਜ਼ੀ ਨੇ 20 ਸਾਲਾ ਪਹਿਲਵਾਨ ਨੂੰ ਓਪਨ ਚੈਲੇਂਜ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਹੱਟਾ ਕੱਟਾ ਪਹਿਲਵਾਨ ਜਦੋਂ ਅਖਾੜੇ 'ਚ ਉਤਰਿਆ ਤਾਂ ਇੱਕ ਵੇਲੇ ਲੜਕੀ ਦੇ ਸਾਹਮਣੇ ਮੁਕਾਬਲਾ ਇੱਕ ਤਰਫਾ ਲੱਗਾ ਪਰ ਦੰਗਲ ਗਰਲ ਦੇ ਦਾਅ ਪੇਚ ਅਜਿਹੇ ਪਏ ਕਿ ਦਸ ਮਿੰਟਾਂ ਦੇ ਮੁਕਾਬਲੇ ਨੇ ਸਾਬਿਤ ਕਰ ਦਿੱਤਾ ਕਿ ਰੋਜ਼ੀ ਨੂੰ ਘੱਟ ਸਮਝਣ ਵਾਲੇ ਗਲਤੀ ਕਰ ਬੈਠੇ ਸਨ। ਰੋਜ਼ੀ ਨੇ ਅਜਿਹੀ ਪਟਖਣੀ ਦਿੱਤੀ ਕੇ 20 ਸਾਲਾ ਪਹਿਲਵਾਨ ਚਾਰੋ ਖਾਣੇ ਚਿੱਤ ਕਰ ਦਿੱਤਾ। ਉਸ ਦਿਨ ਤਾੜੀਆਂ ਦੀ ਗੜਗੜਾਹਟ ਨੇ ਸਾਬਿਤ ਕਰ ਦਿੱਤਾ ਕਿ ਰੋਜ਼ੀ ਨੂੰ ਦੰਗਲ ਗਰਲ ਐਵੇਂ ਹੀ ਨਹੀਂ ਕਿਹਾ ਜਾਂਦਾ।

13 ਸਾਲ ਦੀ ਬਾਕਮਾਲ ਪਹਿਲਵਾਨ ਰੋਜ਼ੀ


ਦੰਗਲ ਗਰਲ ਰੋਜ਼ੀ ਕਾਠਗੜ ਦੇ ਸੁਖੀ ਰਾਮ ਟਿੱਬੀ ਅਖਾੜੇ ਦੇ ਸੇਵਾਦਰ ਕਾਲੇ ਸ਼ਾਹ ਦੀ ਧੀ ਹੈ। ਕਾਲੇ ਸ਼ਾਹ ਆਪਣੇ ਪੁੱਤਰ ਨੂੰ ਵੀ ਪਹਿਲਵਾਨ ਬਨਾਉਣਾ ਚਾਹੁੰਦਾ ਸੀ ਪਰ ਉਸਦੀ ਮੋਤ ਹੋ ਗਈ। ਇਸ ਸਦਮੇ ਨੇ ਕਾਲੇ ਨੂੰ ਅਜਿਹਾ ਝਿਝੋੜਿਆ ਕਿ ਉਸਨੂੰ ਹਾਰਟ ਅਟੈਕ ਆ ਗਿਆ। ਅੱਜ ਕਾਲਾ ਦਿਲ ਦੀ ਬਿਮਾਰੀ ਨਾਲ ਝੂਝ ਰਿਹਾ ਹੈ ਪਰ ਕਾਲੇ ਦੀ ਧੀ ਨੇ ਆਪਣੇ ਪਿਓ ਨੂੰ ਤਗੜਾ ਹੋਣ ਲਈ ਕਿਹਾ ਅਤੇ ਖੁਦ ਕੁਸ਼ਤੀ ਦੇ ਅਖਾੜੇ 'ਚ ਉਤਰ ਕੇ ਪਹਿਲਵਾਨੀ ਕਰਨੀ ਸ਼ੁਰੂ ਕਰ ਦਿੱਤੀ। ਕਾਲਾ ਹੁਣ ਆਪਣੀ ਧੀ ਨੂੰ ਰੁਸਤਮੇਂ ਹਿੰਦ ਦੀ ਖਿਤਾਬੀ ਜੰਗ ਲੜਦਿਆਂ ਵੇਖਣਾ ਚਾਹੁਂਦਾ ਹੈ।

ਜੰਗ ਭਾਵੇ ਅਖਾੜੇ 'ਚ ਹੋਵੇ ਭਾਵੇਂ ਜਿੰਦਗੀ ਦੇ ਹਾਲਾਤਾਂ ਨਾਲ, ਸਹੀ ਕਹਿੰਦੇ ਨੇ ਕਿ ਪਹਿਲਵਾਨ ਪੱਟ ਤੇ ਥਾਪੀ ਮਾਰ ਕੇ ਮੁੜ ਤਗੜਾ ਹੋ ਜਾਂਦਾ ਹੈ। ਦੰਗਲ ਗਰਲ ਰੋਜ਼ੀ ਅਤੇ ਉਸਦੇ ਪਿਤਾ ਕਾਲੇ ਸ਼ਾਹ ਦੀ ਕਹਾਣੀ ਵੀ ਇਹੀ ਦਰਸਾਉਂਦੀ ਹੈ।

SHOW MORE