HOME » Top Videos » Punjab
Share whatsapp

ਸਾਡੇ ਨਾਲ ਆ ਕੇ ਕੰਮ ਕਰੋ, ਸਿਮਰਨਜੀਤ ਸਿੰਘ ਮਾਨ ਦਾ ਗੈਂਗਸਟਰਾਂ ਨੂੰ ਸੱਦਾ

Punjab | 07:00 PM IST Sep 29, 2022

ਅੱਜ ਮੋਗਾ ਦੇ ਪਿੰਡ ਰੋਡੇ ਵਿੱਚ 'ਵਾਰਸ ਪੰਜਾਬ ਦੇ' ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਸੰਗਰੂਰ ਤੋਂ  ਐਮ ਪੀ ਸਿਮਰਨਜੀਤ ਸਿੰਘ ਮਾਨ ਵੀ ਹਾਜ਼ਰ ਹੋਏ। ਐਮਪੀ ਮਾਨ ਨੇ ਸਟੇਜ ਤੋਂ ਬੋਲਦਿਆਂ  ਗੈਂਗਸਟਰਾਂ ਨੂੰ ਸੱਦਾ ਦਿੱਤਾ। ਉਨ੍ਹਾਂ ਗੈਂਗਸਟਰਾਂ ਨੂੰ ਕਿਹਾ ਕਿ  ਸਾਡੇ ਨਾਲ ਆ ਕੇ ਕੰਮ ਕਰੋ। ਮਾਨ ਨੇ ਕਿਹਾ  ਕਿ ਆਉ ਗੈਂਗਸਟਰ ਪੁਣਾ ਛੱਡ ਕੇ ਕੌਮ ਲਈ ਕਰੀਏ। ਉਨ੍ਹਾਂ ਕਿਹਾ ਕਿ ਸਾਨੂੰ ਸਿੱਧੂ ਮੂਸੇਵਾਲਾ ਦੇ ਮਰਨ ਦਾ ਦੁੱਖ ਹੈ ਅਤੇ ਪੁਲਿਸ ਗੈਂਗਸਟਰਾਂ ਨੂੰ ਮਾਰ ਰਹੀ ਹੈ, ਉਹਦਾ ਵੀ ਸਾਨੂੰ ਦੁੱਖ ਹੈ। ਇਸ ਸਮਾਗਮ ਵਿੱਚ ਹੋਰ ਸਿੱਖ ਜੱਥੇਬੰਦੀਆਂ ਵੀ ਸ਼ਾਮਿਲ ਸਨ। ਸਮਾਗਮ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਦੀ ਹਮਾਇਤ ਕੀਤੀ। ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕਰਕੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਉਨ੍ਹਾਂ ਗੈਂਗਸਟਰਾਂ ਨੂੰ ਜੁਰਮ ਦਾ ਰਾਹ ਛੱਡ ਕੇ ਨਾਲ ਆਉਣ ਦਾ ਸੱਦਾ ਦਿੱਤਾ। ਦੂਜੇ ਪਾਸੇ ਐਸਪੀਜੀਪੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੰਮ੍ਰਿਤਪਾਲ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਅੰਮ੍ਰਿਤਪਾਲ ਦੇ ਕੰਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੈਂ ਏਜੰਸੀ ਵਾਲੇ ਸਵਾਲ ਤੇ ਕੁਝ ਨਹੀਂ ਕਹਿਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਸਿੱਖੀ ਦਾ ਪ੍ਰਚਾਰ ਕਰਨਾ ਕੋਈ ਮਾੜੀ ਗੱਲ ਨਹੀਂ ਹੈ।

SHOW MORE