HOME » Videos » Punjab
Share whatsapp

ਪੁਲਿਸ ਨੇ ਸੰਪਤ ਨੇਹਰਾ ਗੈਂਗ ਦੇ ਮੈਂਬਰ ਕੀਤੇ ਕਾਬੂ

Punjab | 08:47 PM IST Jun 13, 2018

ਮੋਹਾਲੀ ਪੁਲਿਸ ਨੇ ਗੈਂਗਸਟਰ ਸੰਪਤ ਨੇਹਰਾ ਦੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ| ਕਿਡਨੈਪਿੰਗ ਅਤੇ ਲੁੱਟ ਦੀਆਂ ਕਈ ਵਾਰਦਾਤਾਂ 'ਚ ਪੁਲਿਸ ਨੂੰ ਇਹਨਾਂ ਮੁਲਜ਼ਮਾਂ ਦੀ ਕਾਫ਼ੀ ਸਮੇਂ ਤੋਂ ਭਾਲ ਸੀ| ਪੰਜਾਬ ਪੁਲਿਸ ਨੇ ਇੰਨਾ 5 ਬਦਮਾਸ਼ਾਂ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ| ਪੁਲਿਸ ਨੇ ਇੰਨਾ ਤੋਂ 3 ਪਿਸਤੌਲ, ਕਿਰਪਾਨ ਅਤੇ ਵਰਨਾ ਕਾਰ ਵੀ ਬਰਾਮਦ ਕੀਤੀ ਹੈ| ਇਹ ਕਾਰ ਵੀ ਇੰਨਾ ਨੇ ਪੰਚਕੂਲਾ ਤੋਂ ਲੁੱਟੀ ਸੀ| ਪੁਲਿਸ ਨੂੰ ਪੁੱਛਗਿੱਛ ਦੌਰਾਨ ਇਹਨਾਂ ਤੋਂ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ| ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਸੰਪਤ ਨੇਹਰਾ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ|

 

SHOW MORE