HOME » Videos » Punjab
Share whatsapp

ਗੰਦੇ ਪਾਣੀ ਕਰਕੇ ਫਾਜ਼ਿਲਕਾ 'ਚ 33 ਬੱਚੇ ਹੋਏ ਮੰਦਬੁੱਧੀ ਦਾ ਸ਼ਿਕਾਰ, ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਜਾਂਦੈ ਬੱਚਿਆਂ ਨੂੰ

Punjab | 04:02 PM IST Jan 18, 2019

ਪੰਜ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਦਾ ਪਾਣੀ ਹੁਣ ਗੰਦਲਾ ਹੋ ਰਿਹਾ ਹੈ ਤੇ ਇਸ ਗੰਦੇ ਪਾਣੀ ਦਾ ਅਸਰ ਪੰਜਾਬ ਦੇ ਨਵ-ਜੰਮੇ ਬੱਚਿਆਂ ਉੱਤੇ ਪੈ ਰਿਹਾ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡ ਗੰਦੇ ਪਾਣੀ ਨਾਲ ਪ੍ਰਭਾਵਿਤ ਹਨ ਪਰ ਹੁਣ ਜ਼ਿਲ੍ਹੇ ਦਾ ਪਿੰਡ ਧਰਾਂਗ ਵਾਲਾ ਇਸ ਮਾਮਲੇ ਵਿੱਚ ਉਭਰ ਕੇ ਸਾਹਮਣੇ ਆਇਆ ਹੈ। ਪਿੰਡ ਦੇ ਹੀ ਲੋਕਾਂ ਵੱਲੋਂ ਜੁਟਾਏ ਅੰਕੜਿਆਂ ਨੇ ਹੈਰਾਨ ਕਰਕੇ ਰੱਖ ਦਿੱਤਾ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਹਲਕਾ ਬੱਲੂਆਣਾ ਵਿੱਚ ਪੈਂਦੇ ਪਿੰਡ ਧਰਾਂਗ ਵਾਲਾ ਵਿੱਚ ਦੋ ਦਰਜਨ ਤੋਂ ਵੱਧ ਬੱਚੇ ਮੰਦਬੁੱਧੀ ਦਾ ਸ਼ਿਕਾਰ ਹਨ। ਕਰੀਬ 33 ਬੱਚੇ ਅਜਿਹੇ ਹਨ ਜੋ ਮੰਦਬੁੱਧੀ ਹਨ ਜਿਨ੍ਹਾਂ ਨੂੰ ਅੱਜ ਤੱਕ ਸਰਕਾਰ ਤੇ ਪ੍ਰਸ਼ਾਸਨ ਨੇ ਕੋਈ ਸਹਾਇਤਾ ਨਹੀਂ ਦਿੱਤੀ। ਪਿੰਡ ਦੀ ਜੈਤ ਕੁਮਾਰੀ ਆਪਣੀ ਬੇਟੀ ਕੌਸ਼ਲਿਆ ਨੂੰ ਘਰ ਵਿੱਚ ਹੀ ਵਿਹੜੇ ਵਿੱਚ ਲੋਹੇ ਦੀ ਜੰਜ਼ੀਰ ਨਾਲ ਬੰਨ੍ਹ ਕੇ ਰੱਖਦੀ ਹੈ ਕਿਉਂਕਿ ਕੌਸ਼ਲਿਆ ਦੀ ਹਾਲਤ ਅਜਿਹੀ ਹੈ ਕਿ ਮੰਦਬੁੱਧੀ ਹੋਣ ਦੇ ਪਿੰਡ ਵਿੱਚ ਕਿਸੇ ਨੂੰ ਵੀ ਪੱਥਰ ਮਾਰਨ ਲੱਗ ਜਾਂਦੀ ਹੈ ਤੇ ਉਸ ਵਾਂਗ ਹੋਰ ਕਈ ਮੰਦਬੁੱਧੀ ਬੱਚੇ ਹਨ ਜੋ ਗੰਦੇ ਪਾਣੀ ਦਾ ਸ਼ਿਕਾਰ ਹਨ।

ਉੱਧਰ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਆਪਣਾ ਦਖਲ ਦੇਣ। ਇਸ ਬਾਰੇ ਐਸਡੀਐਮ ਪੂਨਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਧਿਆਨ ਵਿੱਚ ਆਉਣ ਤੇ ਉਨ੍ਹਾਂ ਨੇ ਪਾਣੀ ਸਪਲਾਈ ਵਿਭਾਗ ਨੂੰ ਇਨ੍ਹਾਂ ਪਿੰਡਾਂ ਵਿੱਚ ਪੀਣ ਦੇ ਪਾਣੀ ਦੇ ਸੈਂਪਲ ਭਰਨ ਦੇ ਆਦੇਸ਼ ਦਿੱਤੇ ਹਨ ਤੇ ਜਲਦ ਹੀ ਰਿਪੋਰਟ ਸੌਂਪਣ ਦੀ ਗੱਲ ਕੀਤੀ।

SHOW MORE