HOME » Videos » Punjab
Share whatsapp

ਸਿੱਧੂ ਤੋਂ ਬਾਅਦ ਹੁਣ ਓ.ਪੀ ਸੋਨੀ ਵੀ ਨਾਰਾਜ਼ ! ਸੋਨੀ ਦੀ ਜ਼ੁਬਾਨ 'ਤੇ ਦਰਦ...

Punjab | 06:56 PM IST Jun 09, 2019

ਲੋਕ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਸ਼ੱਕ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਖੰਭ ਕੁਤਰਨ ਦੀ ਚਰਚਾ ਹੈ ਪਰ ਸਭ ਤੋਂ ਵੱਡਾ ਝਟਕਾ ਓਪੀ ਸੋਨੀ ਨੂੰ ਲੱਗਾ ਹੈ। ਸੋਨੀ ਕੋਲੋਂ ਸਿੱਖਿਆ ਮਹਿਕਮਾ ਲੈ ਕੇ ਡਾਕਟਰੀ ਸਿੱਖਿਆ ਖੋਜ, ਸੁਤੰਤਰਤਾ ਸੈਨਾਨੀ ਤੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਦਿੱਤੇ ਹਨ। ਹੁਣ ਤੱਕ ਚੁੱਪ ਬੈਠੇ ਓ.ਪੀ ਦਾ ਦਰਦ ਵੀ ਹੁਣ ਬਾਹਰ ਆਉਣ ਲੱਗਾ ਹੈ।

ਸਥਾਨਕ ਸਰਕਾਰਾਂ ਤੋਂ ਬਿਜਲੀ ਮੰਤਰੀ ਬਣੇ ਨਵਜੋਤ ਸਿੱਧੂ ਨੇ ਅਜੇ ਤੱਕ ਆਪਣਾ ਮਹਿਕਾ ਸੰਭਾਲਿਆ ਨਹੀਂ ਕਿ ਹੁਣ ਓ.ਪੀ ਸੋਨੀ ਵੀ ਕੈਪਟਨ ਦੇ ਫ਼ੈਸਲੇ ਤੋਂ ਔਖੇ ਨਜ਼ਰ ਆ ਰਹੇ ਹਨ। ਸਿੱਖਿਆ ਮਹਿਹਕਾ ਖੋਹ ਜਾਣ ਤੋਂ ਬੇਸ਼ੱਕ ਓਮ ਪ੍ਰਕਾਸ਼ ਸੋਨੀ ਕੈਪਟਨ ਖ਼ਿਲਾਫ਼ ਨਹੀਂ ਬੋਲੇ ਪਰ ਉਨ੍ਹਾਂ ਹੁਣ ਕੈਪਟਨ ਦੇ ਅਫ਼ਸਰਾਂ ਖ਼ਿਲਾਫ਼ ਆਵਾਜ਼ ਜ਼ਰੂਰ ਬੁਲੰਦ ਕਰ ਦਿੱਤੀ ਹੈ। ਓ ਪੀ ਸੋਨੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਫ਼ਸਰਸ਼ਾਹੀ ਮੰਤਰੀਆਂ 'ਤੇ ਹਾਵੀ ਹੈ।

ਸੋਨੀ ਬੇਸ਼ੱਕ ਆਪਣਾ ਵਿਭਾਗ ਬਦਲੇ ਜਾਣ ਨੂੰ ਲੈ ਕੈਪਟਨ ਦੇ ਫ਼ੈਸਲਾ ਦਾ ਖੁੱਲ ਕੇ ਵਿਰੋਧ ਨਹੀਂ ਕਰ ਰਹੇ ਹਨ। ਪਰ ਆਪਣੇ ਮਨ ਦੀ ਟੀਸ ਪਰ ਸਿੱਧੂ ਵਾਂਗ ਉਹ ਆਪਣੇ ਵਿਭਾਗ ਦੇ ਪ੍ਰਦਰਸ਼ਨ ਸਰਵੋਤਮ ਦੱਸ ਰਹੇ ਹਨ।

ਜ਼ਿਕਰਯੋਗ ਹੈ ਕਿ ਓ ਪੀ ਸੋਨੀ ਤੋਂ ਸਿੱਖਿਆ ਵਿਭਾਗ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਅਤੇ ਫੂਡ ਪ੍ਰੋਸੈਸਿੰਗ ਮਹਿਕਮਾ ਦਿੱਤਾ ਗਿਆ ਹੈ। ਇੱਥੇ ਇਹ ਵੀ ਦਿਲਚਸਪ ਕਿ ਸਿੱਧੂ ਵਾਂਗ ਓ.ਪੀ ਸੋਨੀ ਦਾ ਨਾ ਸਿਰਫ਼ ਮਹਿਕਾ ਬਦਲਿਆ ਗਿਆ ਸਗੋਂ ਸੂਬੇ ਵਿੱਚ ਸਰਕਾਰੀ ਪ੍ਰੋਗਰਾਮਾਂ ਅਤੇ ਸਕੀਮਾਂ 'ਚ ਤੇਜ਼ੀ ਲਿਆਉਣ ਅਤੇ ਕੰਮ ਦਾ ਜਾਇਜ਼ਾ ਲੈਣ ਲਈ ਬਣੀਆਂ 8 ਕਮੇਟੀਆਂ ਤੋਂ ਵੀ ਲਾਂਭੇ ਰੱਖਿਆ ਗਿਆ ਹੈ।

SHOW MORE