HOME » Videos » Punjab
Share whatsapp

ਦੋਰਾਹਾ- ਗੁਆਂਢੀ ਨੇ ਕੀਤੀ 8 ਸਾਲਾਂ ਮਾਸੂਮ ਬੱਚੀ ਨਾਲ ਬਦਫੈਲੀ

Punjab | 01:45 PM IST Jul 09, 2018

ਦੋਰਾਹਾ ਦੇ ਪਿੰਡ ਰਾਮਪੁਰ ਵਿਖੇ ਗੁਆਂਢੀ ਵੱਲੋਂ ਉਸਦੇ ਹੀ ਗੁਆਂਢ ਵਿੱਚ ਰਹਿੰਦੀ 8 ਮਾਸੂਮ ਬੱਚੀ ਨਾਲ ਬਦਫੈਲੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪੀ ਦੀ ਪਹਿਚਾਣ 40 ਸਾਲਾਂ ਚਰਨਜੀਤ ਸਿੰਘ ਚਰਨੀ ਵਜੋਂ ਹੋਈ ਹੈ ਤੇ ਉਸਦੇ ਆਪਣੇ ਵੀ ਦੋ ਬੱਚੇ ਹਨ।


ਪੀੜਿਤ ਬੱਚੀ ਦੀ ਮਾਂ ਨੇ ਦੱਸਿਆ ਕਿ  ਉਸਦੀ ਬੇਟੀ ਤੀਜੀ ਜਮਾਤ ਵਿੱਚ ਪੜ੍ਹਦੀ ਹੈ ਤੇ ਉਹ ਚਰਨਜੀਤ ਦੇ ਘਰ ਖੇਡਣ ਗਈ ਹੋਈ ਸੀ। ਤੇ ਜਦੋਂ ਉਹ ਖੇਡ ਕੇ ਵਾਪਿਸ ਆਈ ਤਾਂ ਉਸਨੇ ਦੱਸਿਆ ਕਿ ਉਸਦੇ ਗੁਪਤ ਅੰਗ ਵਿੱਚੋਂ ਖੂਨ ਨਿਕਲ ਰਿਹਾ ਹੈ ਤੇ ਉਦੋਂ ਉਸਨੂੰ ਕੁੱਝ ਗਲਤ ਕੀਤੇ ਜਾਣ ਦਾ ਸ਼ੱਕ ਹੋਇਆ ਤੇ ਜਦੋਂ ਉਸਨੇ ਆਪਣੀ ਬੇਟੀ ਤੋਂ ਪੁੱਛਿਆ ਕਿ ਇਹ ਸਭ ਕਿਸ ਨੇ ਕੀਤਾ ਹੈ ਤਾਂ ਉਸਨੇ ਚਰਨਜੀਤ ਦਾ ਨਾਮ ਲਿਆ।

ਪੀੜਿਤ ਬੱਚੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਦੁਪਹਿਰ ਦਾ ਖਾਣਾ ਖਾਣ ਲਈ ਘਰ ਆਇਆ ਤਾਂ ਉਸਦੀ ਬੱਚੀ ਨੇ ਉਸਨੂੰ ਸਾਰੀ ਗੱਲ ਦੱਸੀ ਤੇ ਉਨ੍ਹਾਂ ਨੇ ਇਨਸਾਫ਼ ਲਈ ਪੁਲਿਸ ਦਾ ਦਰਵਾਜ਼ਾ ਖਟਖਟਾਇਆ।

ਐਸਐਚਓ ਹਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਨੇ ਮਾਪਿਆਂ ਦਾ ਬਿਆਨਾਂ ਦੇ ਆਧਾਰ ਉੱਤੇ ਮਾਮਲੇ ਦਰਜ ਕਰਕੇ ਆਰੋਪੀ ਦਾ ਭਾਲ ਸ਼ੁਰੂ ਕਰ ਦਿੱਤੀ ਹੈ।

SHOW MORE