HOME » Top Videos » Punjab
Share whatsapp

ਲੋਕਾਂ ਲਈ ਆਸਥਾ ਦਾ ਕੇਂਦਰ ਬਣਿਆ ਫ਼ਤਿਹਗੜ੍ਹ ਸਾਹਿਬ ਵਿਚ ਇਹ 'ਕਰਾਮਾਤੀ' ਦਰਖ਼ਤ

Punjab | 08:32 PM IST Sep 07, 2019

ਤਕਰੀਬਨ 3.5 ਏਕੜ ਵਿਚ ਫੈਲਿਆ ਇਹ ਦਰਖ਼ਤ ਲੋਕਾਂ ਲਈ ਆਸਥਾ ਦਾ ਕੇਂਦਰ ਬਣ ਚੁੱਕਿਆ ਹੈ। ਇਹ ਤਸਵੀਰਾਂ ਨੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਚੋਲਟੀ ਖੇੜੀ ਦੀਆਂ। ਮੰਨਿਆ ਜਾ ਰਿਹਾ ਕਿ ਸਾਢੇ ਤਿੰਨ ਸੌ ਸਾਲ ਪੁਰਾਣਾ ਇਹ ਬਰਗਦ ਦਾ ਦਰਖ਼ਤ ਹੈ, ਜੋ ਹਰ ਸਾਲ ਆਪਣੀਆਂ ਟਾਹਣੀਆਂ ਤੇ ਦਾਇਰਾ ਵਧਾ ਰਿਹਾ ਹੈ।

ਲੋਕਾਂ ਦਾ ਮੰਨਣਾ ਕਿ ਇਹ ਦਰਖ਼ਤ ਹਰ ਕਿਸੇ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦਾ ਹੈ। ਉੱਥੇ ਹੀ ਦੂਜੇ ਪਾਸੇ ਦਰਖ਼ਤ ਨੂੰ ਲੈ ਕੇ ਲੋਕਾਂ ਦੇ ਮਨਾਂ ਵਿਚ ਡਰ ਵੀ ਵੇਖਿਆ ਜਾ ਸਕਦਾ। ਅਜਿਹਾ ਮੰਨਣਾ ਕਿ ਜੇਕਰ ਕੋਈ ਦਰਖ਼ਤ ਦੀਆਂ ਟਾਹਣੀਆਂ ਨਾਲ ਛੇੜਛਾੜ ਕਰਦਾ ਹੈ ਤਾਂ ਉਸ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ।

ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ਉਤੇ ਦਰਖ਼ਤ ਦੀ ਸੰਭਾਲ ਦਾ ਕੰਮ ਕੀਤਾ ਜਾ ਰਿਹਾ ਹੈ। ਉੱਥੇ ਹੀ ਪ੍ਰਸ਼ਾਸਨ ਵੱਲੋਂ ਇਸ ਕੰਮ ਵਿਚ ਪਿੰਡ ਵਾਸੀਆਂ ਦੀ ਮੰਗ ਕੀਤੀ ਜਾ ਰਹੀ ਹੈ, ਇੱਥੋਂ ਦੇ ਸੇਵਾਦਾਰ ਮੁਤਾਬਕ ਵਣ ਵਿਭਾਗ ਦੀਆਂ ਟੀਮਾਂ ਵੀ ਆ ਚੁੱਕੀਆਂ ਹਨ ਤੇ ਇਸ ਜਗ੍ਹਾ ਨੂੰ ਹੈਰੀਟੇਜ ਵਜੋਂ ਵਿਕਸਿਤ ਕਰਨ ਦੀ ਗੱਲ ਚੱਲ ਰਹੀ ਹੈ। ਹਰ ਸਾਲ ਇਸ ਥਾਂ ਉਤੇ ਭੰਡਾਰਾ ਵੀ ਲਗਾਇਆ ਜਾਂਦਾ, ਉੱਥੇ ਹੀ ਸੇਵਾਦਾਰ ਨੇ ਇਸ ਜਗ੍ਹਾ ਵੱਲ ਖਾਸ ਤਵੱਜੋ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਹੈ।

SHOW MORE