HOME » Videos » Punjab
Share whatsapp

ਤਰਨਤਾਰਨ 'ਚ ਬਦਮਾਸ਼ਾਂ ਨੇ 'ਆਪ' ਆਗੂ ਨੂੰ ਮਾਰੀ ਗੋਲੀ

Punjab | 06:21 PM IST Mar 14, 2019

ਤਰਨਤਾਰਨ 'ਚ ਬਦਮਾਸ਼ਾਂ ਨੇ 'ਆਪ' ਆਗੂ ਨੂੰ ਮਾਰੀ ਗੋਲੀ ਹੈ। ਆਗੂ ਨੂੰ ਕੁੜੀ ਨੂੰ ਅਗਵਾ ਕਰਨ ਆਏ ਬਦਮਾਸ਼ਾਂ ਨੂੰ ਰੋਕਣ ਦੀ ਸਜ਼ਾ ਮਿਲੀ ਹੈ। ਬਦਮਾਸ਼ਾਂ ਨੇ ਚੇਤਨ ਸਿੰਘ ਦੇ ਦੋ ਗੋਲੀਆਂ ਮਾਰੀਆਂ ਹਨ। ਹਸਪਤਾਲ 'ਚ ਜ਼ੇਰੇ ਇਲਾਜ ਹੈ।

ਇਹ ਕੋਈ ਪਹਿਲਾ ਮਾਮਲਾ ਨਹੀਂ ਇਸਤੋਂ ਪਹਿਲਾਂ ਵੀ ਅਜਿਹਾ ਹੀ ਇੱਕ ਮਾਮਲਾ 2012 ਚ ਵੀ ਸਾਹਮਣੇ ਆਇਆ ਸੀ। ਜਦੋਂ ਅੰਮ੍ਰਿਤਸਰ ਦੇ ਚਹੇਤਰਾ ਚੌਕ ਵਿੱਚ ਇੱਕ ਏਐਸਆਈ ਰਣਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਸੀ ਜਿਸਦੇ ਇਲਜ਼ਾਮ ਇੱਕ ਅਕਾਲੀ ਆਗੂ ਤੇ ਲੱਗੇ ਸਨ।

ਏਐੱਸਆਈ ਰਣਜੀਤ ਸਿੰਘ ਦਾ ਕਸੂਰ ਸਿਰਫ ਇੰਨਾ ਸੀ ਕਿ ਉਸਨੇ ਆਪਣੀ ਧੀ ਨਾਲ ਹੋਈ ਛੇੜਛਾੜ ਦਾ ਵਿਰੋਧ ਕੀਤਾ ਸੀ। ਹਾਲਾਂਕਿ ਦੋਵੇਂ ਪਿਓ-ਧੀ ਮੌਕੇ ਤੋਂ ਜਾਨ ਬਚਾਉਣ ਦੇ ਲਏ ਭੱਜੇ ਸਨ ਪਰ ਇਸ ਅਕਾਲੀ ਆਗੂ ਨੇ ਭਰੇ ਬਜ਼ਾਰ ਰਣਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ ਅਤੇ ਰਣਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦਕਿ ਧੀ ਦੇ ਹੱਥ ਚ ਗੋਲੀ ਲੱਗੀ ਸੀ।

SHOW MORE