HOME » Top Videos » Punjab
Share whatsapp

ਕੈਪਟਨ ਸੰਧੂ ਮਗਰੋਂ ਹੁਣ ਕਾਂਗਰਸੀ MLA ਬਰਿੰਦਰਮੀਤ ਪਾਹੜਾ ਵਿਜੀਲੈਂਸ ਦੀ ਰਡਾਰ 'ਤੇ

Punjab | 05:40 PM IST Oct 05, 2022

ਗੁਰਦਾਸਪੁਰ ਤੋਂ ਕਾਂਗਰਸ ਦੇ MLA ਬਰਿੰਦਰਮੀਤ ਪਾਹੜਾ ਵਿਜੀਲੈਂਸ ਦੀ ਰਡਾਰ 'ਤੇ ਹਨ। ਐਮਐਲਏ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ, ਵਿਜੀਲੈਂਸ ਨੇ ਬੈਂਕ ਤੋਂ ਕਾਂਗਰਸੀ ਐਮਐਲਏ ਬਰਿੰਦਰਮੀਤ ਪਾਹੜਾ ਦੀ ਬੈਂਕ ਖਾਤੇ ਅਤੇ ਲਾਕਰਾਂ ਦਾ ਵੇਰਵਾ ਮੰਗਿਆ ਹੈ। ਇਸ ਤੋਂ ਇਲਾਵਾ ਵਿਜੀਲੈਂਸ ਨੇ ਵਿਧਾਇਕ ਪਾਹੜਾ ਦੇ ਪਰਿਵਾਰਕ ਮੈਂਬਰਾਂ ਦੀ ਬੈਂਕ ਵੇਰਵੇ ਮੰਗੇ ਹਨ। ਵਿਜੀਲੈਂਸ ਨੇ ਬੈਂਕ ਨੂੰ ਚਿੱਠੀ ਲਿਖ ਕੇ ਵਿਧਾਇਕ ਦੇ ਅੱਠ ਮੈਂਬਰਾਂ ਦੀ ਡਿਟੇਲ ਮੰਗੀ ਹੈ। ਇਸ ਬਾਰੇ  ਵਿਧਾਇਕ ਬਰਿੰਦਰਮੀਤ ਪਾਹੜਾ ਨੇ ਕਿਹਾ ਕਿ ਉਨ੍ਹਾਂ ਨੂੰ ਵਿਜੀਲੈਂਸ ਤੋਂ ਕੋਈ ਨੋਟਿਸ ਨਹੀਂ ਮਿਲਿਆ ਹੈ। ਮੈਨੂੰ ਆਪਣੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਜੀਲੈਂਸ ਬੈਂਕ ਨਾਲ ਰਾਬਤਾ ਕਰ ਰਹੀ ਹੈ ਪਰ ਮੇਰੇ ਨਾਲ ਵਿਜੀਲੈਂਸ ਨੇ ਕੋਈ ਜਾਣਕਾਰੀ ਨਹੀਂ ਮੰਗੀ ਹੈ। ਉਨ੍ਹਾਂ ਕਿਹਾ ਜਦੋਂ ਮੈਨੂੰ ਵਿਜੀਲੈਂਸ ਦਾ ਨੋਟਿਸ ਆਵੇਗਾ ਤਾਂ ਮੈਂ ਉਨ੍ਹਾਂ ਨੂੰ ਜਰੂਰ ਜਵਾਬ ਦੇਵਾਂਗਾ। ਮੈਂ ਕਿਸੇ ਦਾ ਕੋਈ ਡਰ ਭੈਅ ਨਹੀਂ।

ਦਸ ਦਈਏ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐਸਡੀ ਅਤੇ ਕਾਂਗਰਸੀ ਆਗੂ ਕੈਪਟਨ ਕੈਪਟਨ ਸੰਦੀਪ ਸੰਧੂ ਦੇ ਸਿਰ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ। ਵਿਜੀਲੈਂਸ ਬਿਊਰੋ ਨੇ ਦਾਅਵਾ ਕੀਤਾ ਕਿ ਸਟਰੀਟ ਲਾਈਟਾਂ ਦੇ 65 ਲੱਖ ਰੁਪਏ ਦੇ ਘੁਟਾਲੇ ਦੀ ਚੱਲ ਰਹੀ ਜਾਂਚ ਵਿੱਚ ਕਾਂਗਰਸ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦਾਅਵਾ ਕੀਤਾ ਹੈ ਕਿ ਸੰਧੂ ਨੇ ਇਸ ਸੌਦੇ ਨੂੰ ਪ੍ਰਭਾਵਤ ਕਰਕੇ ਸਟਰੀਟ ਲਾਈਟਾਂ ਦੁੱਗਣੇ ਤੋਂ ਵੀ ਵੱਧ ਰੇਟ 'ਤੇ ਖਰੀਦੀਆਂ ਸਨ ਅਤੇ ਉਸ ਨੇ ਕਥਿਤ ਤੌਰ 'ਤੇ ਕਈ ਲੱਖ ਰੁਪਏ ਦਾ ਵਿੱਤੀ ਲਾਭ ਪ੍ਰਾਪਤ ਕੀਤਾ ਸੀ।

SHOW MORE