HOME » Videos » Punjab
Share whatsapp

ਕਾਂਗਰਸ ਪ੍ਰਧਾਨ ਦੇ ਪਤੀ 'ਤੇ ਲੱਗੇ ਗੁੰਡਾ ਟੈਕਸ ਵਸੂਲਣ ਦੇ ਇਲਜ਼ਾਮ, ਕੀਤੀ ਫਾਇਰਿੰਗ..

Punjab | 01:14 PM IST Aug 16, 2019

ਮੋਗਾ ਦੇ ਪਿੰਡ ਧਲੇ ਦੇ ਵਿੱਚ ਕਾਂਗਰਸ ਦੇ ਮਹਿਲਾ ਪ੍ਰਧਾਨ ਦੇ ਪਤੀ ਥਾਣਾ ਸਿੰਘ ਜੋਹਲ ਨੇ ਗੋਲੀ ਚਲਾਈ ਹੈ। ਪਿੰਡ ਵਾਸੀਆਂ ਮੁਤਾਬਿਕ ਉਹ ਆਉਣ ਜਾਣ ਵਾਲੇ ਸਾਰੇ ਰੇਹੜੀ ਫੇਰੀ ਵਾਲਿਆਂ ਤੋਂ ਪਰਚੀ ਕੱਟ ਰਿਹਾ ਸੀ। ਉਸਨੇ 100 ਰੁਪਏ ਤੋਂ ਲੈ ਕੇ 1100 ਰੁਪਏ ਤੱਕ ਪਰਚੀ ਕੱਟਦਾ ਸੀ।

ਪਿੰਡ ਵਾਲਿਆਂ ਦੇ ਮੁਤਾਬਿਕ ਉਹ ਗੁੰਡਾ ਟੈਕਸ ਲੈ ਕੇ ਹਰ ਕਿਸੇ ਨੂੰ ਪਰੇਸ਼ਾਨ ਕਰਦਾ ਸੀ। ਅੱਜ ਕੁਰਸੀਆਂ ਮੰਜੇ ਵੇਚਣ ਵਾਲੇ ਦੀ ਜਬਰਦਸਤੀ ਪਰਚੀ ਕੱਟ ਰਿਹਾ ਸੀ। ਜਿਸਦੀ ਲੋਕਾਂ ਨੇ ਵੀਡੀਓ ਬਣਾਈ ਹੈ। ਇਲਜ਼ਾਮਾਂ ਤੋਂ ਭੜ ਕੇ ਉਹ ਉਸਨੇ ਹਵਾਈ ਫਾਇਰ ਕੀਤੇ ਤੇ ਖੁਦ ਹੀ ਹਸਪਤਾਲ ਦਾਖਲ ਹੋ ਗਿਆ। ਉਸ ਮੁਤਾਬਿਕ ਉਹ ਧਾਰਮਿਕ ਡੇਰੇ ਦੀ ਪਰਚੀ ਕੱਟ ਰਿਹਾ ਸੀ।

SHOW MORE