HOME » Top Videos » Punjab
Share whatsapp

Moga : ਅਰਸ਼ ਡੱਲਾ ਗੈਂਗ ਦਾ ਗੈਂਗਸਟਰ ਹਰਪ੍ਰੀਤ ਹਥਿਆਰਾਂ ਸਮੇਤ ਕਾਬੂ

Punjab | 06:49 PM IST Jan 29, 2023

ਮੋਗਾ ਪੁਲਿਸ ਨੇ ਅੱਜ ਕੈਨੇਡਾ ਵਿੱਚ ਬੈਠੇ ਗੈਂਗਸਟਰ ਅਰਸ਼ ਡੱਲਾ ਦੇ ਗੈਗਸਟਰ ਹਰਪ੍ਰੀਤ ਸਿੰਘ ਉਰਫ ਹੈਰੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਹੈਰੀ ਨੂੰ  ਇੱਕ 32 ਬੌਰ ਦਾ ਪਿਸਟਲ ਅਤੇ ਚਾਰ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਹਰਪ੍ਰੀਤ ਸਿੰਘ ਉਰਫ ਹੈਰੀ ਟਾਰਗੇਟ ਕੀਲਿੰਗ ਵਿੱਚ ਲੋਂੜੀਦਾ ਸੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗ੍ਰਿਫਤਾਰ ਗੈਂਗਸਟਰ ਹਰਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ, ਪਿੰਡ ਮਹੀਲਾ ਲਾਹੌਰੀਆ ਦਾ ਰਹਿਣ ਵਾਲਾ ਹੈ।

ਪੁਲਿਸ ਨੇ ਹੈਰੀ ਨੂੰ ਗ੍ਰਿਫਤਾਰ ਕਰਕੇ ਕੋਰਟ ਵਿਚ ਪੇਸ਼ ਕੀਤਾ। ਅਦਾਲਤ ਨੇ ਉੁਕਤ ਗੈਂਗਸਟਰ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਹਰਪ੍ਰੀਤ ਸਿੰਘ ਹੈਰੀ ਗੈਂਗਸਟਰਾਂ ਨੂੰ ਹਥਿਆਰਾ ਮੁਹੱਈਆ ਕਰਵਾਉਂਦਾ ਸੀ। ਮੋਗਾ ਕਾਊਂਟਰ ਇੰਟੈਲੀਜੈਂਸ ਵੱਲੋਂ ਹਰਪ੍ਰੀਤ ਦੀ ਭਾਲ ਕੀਤੀ ਜਾ ਰਹੀ ਸੀ।
ਮੋਗਾ ਸਿਟੀ ਸਾਊਥ ਥਾਣੇ ਵਿੱਚ ਆਰਮਜ਼ ਐਕਟ ਦੀਆਂ ਧਾਰਾਵਾਂ 25 (6), 25 (7) ਅਤੇ 25 (8) ਤਹਿਤ ਦਰਜ ਕੀਤੀ ਗਈ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਡੱਲਾ ਗਰੋਹ ਕੁਝ ਦਹਿਸ਼ਤੀ ਗਤੀਵਿਧੀਆਂ ਨੂੰ ਅੰਜਾਮ ਦੇਣ ਅਤੇ ਅਸ਼ਾਂਤੀ ਪੈਦਾ ਕਰਨ ਲਈ ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ ਕਰ ਰਿਹਾ ਸੀ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਹਰਪ੍ਰੀਤ ਸਿੰਘ ਉਰਫ ਹੈਰੀ ਡੱਲਾ ਗੈਂਗ ਲਈ ਕੰਮ ਕਰਦਾ ਹੈ ਅਤੇ ਹਾਲ ਹੀ ਵਿਚ ਉਸ ਨੂੰ ਪੰਜਾਬ ਵਿਚ ਹਿੰਸਾ ਕਰਨ ਅਤੇ ਸ਼ਾਂਤੀ ਭੰਗ ਕਰਨ ਲਈ ਗੈਂਗਸਟਰਾਂ ਵੱਲੋਂ ਕੁਝ ਹਥਿਆਰ ਭੇਜੇ ਗਏ ਸਨ।

SHOW MORE