HOME » Top Videos » Punjab
Share whatsapp

ਪੁਲਿਸ ਵੱਲੋਂ ਫੁੱਲ ਵੰਡ ਕੇ ਟ੍ਰੈਫਿਕ ਨਿਯਮ ਪਾਲਣ ਕਰਨ ਦੀ ਅਪੀਲ, ਦੇਖੋ ਵੀਡੀਉ

Punjab | 02:03 PM IST Sep 18, 2019

ਦੇਸ਼ ਵਿਚ ਨਵੇਂ ਟ੍ਰੈਫਿਕ ਨਿਯਮ ਲਾਗੂ ਹੋਣ ਤੋਂ ਬਾਅਦ ਦੇਸ਼ ਭਰ ਵਿਚੋਂ ਨਿੱਤ ਨਵੇਂ ਚਲਾਨ ਕੱਟਣ ਦੀ ਖ਼ਬਰਾਂ ਆ ਰਹੀਆਂ ਹਨ। ਮੋਗਾ ਵਿਚ ਪੁਲਿਸ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਗੁਲਾਬ ਦੇ ਵੰਡ ਰਹੇ ਹਨ ਅਤੇ ਨਿਯਮਾਂ ਤੋੜਨ ਵਾਲਿਆਂ ਨੂੰ ਨਸੀਹਤ ਦਿੱਤੀ ਜਾ ਰਹੀ ਹੈ। ਬੀ.ਐਸ. ਸਟੈਂਡ ਦੇ ਕੋਲ ਡੀ.ਐਸ.ਪੀ. ਪਰਮਜੀਤ ਸਿੰਘ ਦੀ ਅਗਵਾਈ ਹੇਠ ਨਾਕਾ ਲਾਇਆ ਗਿਆ। ਉਨ੍ਹਾਂ ਦੀ ਟ੍ਰੈਫਿਕ ਪੁਲਿਸ ਟੀਮ ਨੇ ਕਿਸੇ ਦਾ ਚਲਾਨ ਨਹੀਂ ਕੱਟਿਆ ਬਲਕਿ ਲੋਕਾਂ ਨੂੰ ਸਮਝਾਇਆ ਕਿ ਟ੍ਰੈਫਿਕ ਨਿਯਮ ਤੁਹਾਡੀ ਸੁਰੱਖਿਆ ਲਈ ਬਣਾਏ ਹਨ। ਹੈਲਮੈਟ ਤੁਹਾਡੇ ਸਿਰ ਨੂੰ ਚੋਟ ਤੋਂ ਬਚਾਉਂਦਾ ਹੈ। ਗੱਡੀ ਦਾ ਬੀਮਾ ਕਰਵਾਉਂਦੇ ਹੋ ਤਾਂ ਗੱਡੀ ਚੋਰੀ ਹੋ ਜਾਂਦੀ ਹੈ ਜਾਂ ਹੋਰ ਕੁੱਝ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਲਈ ਤੁਸੀਂ ਕਲੇਮ ਲੈ ਸਕਦੇ ਹੋ। ਡੀ.ਐਸ.ਪੀ. ਪਰਮਜੀਤ ਸਿੰਘ ਨੇ ਇਸ ਮੌਕੇ ਮੋਟਰਸਾਈਕਲ ਅਤੇ ਗੱਡੀ ਚਾਲਕਾਂ ਨੂੰ ਗੁਲਾਬ ਦੇ ਫੁੱਲ ਵੰਡ ਕੇ ਟ੍ਰੈਫਿਕ ਨਿਯਮਾਂ ਦੇ ਪਾਲਣਾ ਕਰਨ ਦੀ ਅਪੀਲ ਕੀਤੀ।

SHOW MORE