HOME » Videos » Punjab
Share whatsapp

ਦਰਦਨਾਕ ਹਾਦਸਾ: ਰੇਤ ਨਾਲ ਭਰੀ ਟਰਾਲੀ ਥੱਲੇ ਆਏ ਪਤੀ ਪਤਨੀ, ਮੌਤ

Punjab | 08:33 PM IST Jul 12, 2018

ਰੇਤ ਨਾਲ ਭਰੀ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਮੋਗਾ ਦੇ ਪਿੰਡ ਖੋਸਾ ਕੋਟਲਾ ਦਾ ਰਹਿਣਾ ਵਾਲਾ ਇਹ ਜੋੜਾ ਆਪਣੇ ਤਿੰਨ ਬੱਚਿਆਂ ਸਮੇਤ ਮੋਟਰਸਾਈਕਲ ਉਤੇ ਜਾ ਰਿਹਾ ਸੀ।

ਇਹ ਪਰਿਵਾਰ ਫ਼ਰੀਦਕੋਟ ਵਿਚ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਜਾ ਰਿਹਾ ਸੀ। ਮੋਗਾ ਫ਼ਿਰੋਜ਼ਪੁਰ ਰੋਡ ਉਤੇ ਪਿੰਡ ਦਾਰਾਪੁਰ ਨੇੜੇ ਰੇਤ ਨਾਲ ਭਰੀ ਟਰਾਲੀ ਦੀ ਲਪੇਟ ਵਿਚ ਆ ਗਿਆ। ਜਿਸ ਕਾਰਨ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦ ਕਿ ਇਨ੍ਹਾਂ ਦੀ ਇਕ ਚਾਰ ਸਾਲਾ ਬੇਟੀ ਗੰਭੀਰ ਜ਼ਖਮੀ ਹੋ ਗਈ। ਜਿਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

 

 

SHOW MORE