HOME » Top Videos » Punjab
Share whatsapp

ਮੋਗਾ ਬੱਸ ਸਟੈਂਡ 'ਤੇ ਕੁੜੀ ਦੀ ਬਣਾ ਰਿਹਾ ਸੀ ਵੀਡੀਓ, ਹੋਈ ਛਿੱਤਰ ਪਰੇਡ, ਦੇਖੋ ਵੀਡੀਓ

Punjab | 10:44 AM IST Nov 06, 2019

ਮੋਗਾ ਬੱਸ ਸਟੈਂਡ ਤੇ ਮਨਚਲੇ ਦੀ ਕੁੱਟਮਾਰ ਦਾ ਵੀਡਿਉ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਮੋਗਾ ਵਿੱਚ ਇੱਕ ਮਨਚਲੇ ਦੀ ਜੰਮ ਕੇ ਕੁੱਟਮਾਰ ਕੀਤੀ ਗਈ। ਇਲਜ਼ਾਨ ਹਨ ਕਿ ਇਹ ਮਨਚਲਾ ਬੱਸ ਸਟੈਂਡ ਤੇ ਬੈਠ ਕੇ ਇੱਕ ਲੜਕੀ ਦੀ ਵੀਡੀਓ ਬਣਾ ਰਿਹਾ ਸੀ। ਵੀਡੀਓ ਵਿੱਚ ਮਜ਼ਨੂੰ ਦੀ ਕੁੱਟਮਾਰ ਦੀਆਂ ਇਹ ਤਸਵੀਰਾਂ ਮੋਗਾ ਬਸ ਸਟੈਂਡ ਦੀਆਂ ਹਨ। ਵੀਡਿਉ ਬੀਤੇ ਮੰਗਲਵਾਰ ਦਾ ਦੱਸਿਆ ਜਾ ਰਿਹਾ ਹੈ।

ਇਲਜ਼ਾਮ ਹਨ ਕਿ ਇਹ ਨੌਜਵਾਨ ਬੱਸ ਸਟੈਂਡ ਤੇ ਇਕ ਲੜਕੀ ਦੀ ਫੋਨ ਤੇ ਵੀਡਿਓ ਬਣਾ ਰਿਹਾ ਸੀ ਤੇ ਜਦ ਇਸਦੀ ਭਣਕ ਲੜਕੀ ਨੂੰ ਲੱਗੀ ਤਾਂ ਉਸਨੇ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਬੱਸ ਸਟੈਂਡ ਤੇ ਬੁਲਾਇਆ। ਜਿਸਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਨੌਜਵਾਨ ਦੀ ਜੰਮ ਕੇ ਕੁੱਟਮਾਰ ਕੀਤੀ।

ਤਸਵੀਰਾਂ ਵਿੱਚ ਤੁਸੀਂ ਖ਼ੁਦ ਦੇਖ ਸਕਦੇ ਹੋ। ਕਿਸ ਤਰ੍ਹਾਂ ਮਨਚਲੇ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਹਾਲਾਂਕਿ ਆਲੇ ਦੁਆਲੇ ਕੁਝ ਲੋਕ ਮਨਚਲੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਗੁੱਸੇ ਅੱਗੇ ਸਬ ਬੇਕਾਰ ਹਨ। ਗੁਸਾਏ ਲੜਦੀ ਦੇ ਰਿਸ਼ਤੇਦਾਰਾਂ ਨੇ ਮਨਚਲੇ ਦੇ ਕਪੜੇ ਤੱਕ ਫਾੜ ਦਿੱਤੇ। ਕੁੱਟਮਾਰ ਦੀ ਸਾਰੀ ਘਟਨਾ ਬੱਸ ਸਟੈਂਡ ਤੇ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ।

SHOW MORE