HOME » Videos » Punjab
Share whatsapp

ਹੌਲਦਾਰ ਤੇ ਮਹਿਲਾ ਨਸ਼ੇ 'ਚ ਟੱਲੀ, ਕਿਸੇ ਨੇ ਬਣਾ ਲਈ ਵੀਡੀਓ, ਦੇਖ ਹੋਵੇਗੇ ਹੈਰਾਨ..

Punjab | 12:33 PM IST Feb 08, 2019

ਅਕਸਰ ਸੁਰਖੀਆ ਵਿੱਚ ਰਹਿਣ ਵਾਲੀ ਪੰਜਾਬ ਪੁਲਿਸ ਦੀ ਹੋਰ ਵੀਡੀਓ ਵਾਈਰਲ ਹੋ ਰਹੀ ਹੈ। ਵੀਡੀਓ ਖਰੜ ਦੀ ਦੱਸੀ ਜਾ ਰਹੀ, ਜਿਥੇ ਇੱਕ ਪੁਲਿਸ ਮੁਲਾਜ਼ਮ ਤੇ ਇੱਕ ਮਹਿਲਾ ਵਿਚਾਲੇ ਬਹਿਜਬਾਜ਼ੀ ਹੋ ਰਹੀ ਹੈ। ਵੀਡੀਓ ਵਿੱਚ ਕਾਰ ਵਿੱਚ ਬੈਠਾ ਪੁਲਿਸ ਮੁਲਾਜ਼ਮ ਖਰੜ ਥਾਣੇ ਦਾ ਹੈੱਡ ਕਾਂਸਟੇਬਲ ਮੋਹਨ ਲਾਲ ਦੱਸਿਆ ਜਾ ਰਿਹਾ ਹੈ, ਜੋ ਪੂਰੀ ਤਰ੍ਹਾਂ ਨਸ਼ੇ ਚ ਟੱਲ੍ਹੀ ਸੀ।

ਜਾਣਕਾਰੀ ਮੁਤਾਬਕ ਹੈਡ ਕਾਂਸਟੇਬਲ ਅਤੇ ਇਹ ਮਹਿਲਾ ਕਿਤੇ ਜਾ ਰਹੇ ਸਨ। ਇਸੇ ਦੌਰਾਨ ਮਹਿਲਾ ਨੇ ਨਸ਼ੇ ਵਿੱਚ ਕਾਰ ਇੱਕ ਘਰ ਦੀ ਕੰਧ ਤੇ ਦੇ ਮਾਰੀ, ਜਿਸਤੋਂ ਬਾਅਦ ਲੋਕ ਇਕੱਠੇ ਹੋ ਗਏ ਅਤੇ ਮੌਕੇ ਦੀ ਵੀਡੀਓ ਬਣਾ ਲਈ ਗਈ।

ਪੁਲਿਸ ਵੀ ਮੌਕੇ ਤੇ ਪਹੁੰਚੀ। ਇਸ ਦੌਰਾਨ ਮਹਿਲਾ ਨੇ ਖੁਦ ਨੂੰ ਮਲੇਰਕੋਟਲਾ ਦੀ ਰਹਿਣ ਵਾਲੀ ਅਤੇ ਡਾਂਸਰ ਦੱਸਿਆ ਹੈ। ਮਹਿਲਾ ਨੇ ਦਾਅਵਾ ਕੀਤਾ ਕਿ ਹੈਡ ਕਾਂਸਟੇਬਲ ਨੇ ਉਸਦੇ ਭਰਾ ਦਾ ਇੱਕ ਮਾਮਲਾ ਸੁਲਝਾਉਣ ਲਈ ਉਸਨੂੰ ਇੱਥੇ ਬੁਲਾਇਆ ਸੀ ਅਤੇ ਮੋਹਨ ਲਾਲ ਨੇ ਉਸਦੇ 10 ਹਜ਼ਾਰ ਰੁਪਏ ਵੀ ਦੇਣੇ ਸੀ।

ਹੈਰਾਨੀ ਦੀ ਗੱਲ ਇਹ ਹੈ ਕਿ ਲੜਕੀ ਨੇ ਜਦੋਂ ਲੋਕਾਂ ਦਾ ਇਕੱਠ ਵੇਖਿਆ ਤਾਂ ਮੋਹਨ ਲਾਲ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਮੋਹਨ ਲਾਲ ਖੁਦ ਪੁਲਿਸ ਦੀ ਵਰਦੀ ਵਿੱਚ ਇਸ ਦੌਰਾਨ ਗੱਡੀ ਵਿੱਚ ਬੈਠਿਆ ਸਾਫ ਵੇਖਿਆ ਜਾ ਸਕਦਾ ਹੈ। ਵੀਡੀਓ 2 ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ।

SHOW MORE