HOME » Top Videos » Punjab
Share whatsapp

Mohali : ਸਟਾਫ ਨਰਸ ਮੌਤ ਮਾਮਲੇ ਵਿੱਚ ਬਰਖਾਸਤ ASI ਗ੍ਰਿਫਤਾਰ

Punjab | 05:34 PM IST Nov 25, 2022

ਮੋਹਾਲੀ- ਬੀਤੇ ਦਿਨੀਂ  ਪੰਚਕੂਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦੀ ਸਟਾਫ ਨਰਸ ਨਸੀਬ ਕੌਰ ਦੀ ਲਾਸ਼ ਪਿੰਡ ਸੋਹਾਣਾ ਵਿੱਚ ਇੱਕ ਛੱਪੜ ਕੋਲ ਇੱਕ ਬੈਂਚ ਦੇ ਕੰਢੇ ਤੋਂ ਮਿਲੀ ਹੈ। ਇਸ ਮਾਮਲੇ ਵਿੱਚ ਨਾਮਜ਼ਦ ਬਰਖਾਸਤ ਏਐਸਆਈ ਰਸ਼ਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਏਐਸਆਈ ਪੂਰੇ ਪਰਿਵਾਰ ਸਮੇਤ ਫਰਾਰ ਚਲ ਰਿਹਾ ਸੀ।

ਦੱਸ ਦਈਏ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲੀਸ ਨੇ ਨਰਸ ਦੇ ਕਤਲ ਕੇਸ ਵਿੱਚ ਪੰਜਾਬ ਪੁਲੀਸ ਦੇ ਬਰਖ਼ਾਸਤ ਮੁਲਜ਼ਮ ਏਐਸਆਈ ਰਸ਼ਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਸੀ। ਇਸ ਦੇ ਨਾਲ ਹੀ ਪੋਸਟਮਾਰਟਮ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਰਸ ਦੀ ਗਰਦਨ ਦੀ ਹੱਡੀ ਗਲਾ ਘੁੱਟ ਕੇ ਤੋੜ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਬਰਖਾਸਤ ਏਐਸਆਈ ਫੇਜ਼-8 ਥਾਣੇ ਵਿੱਚ ਤਾਇਨਾਤ ਸੀ। ਵਾਰਦਾਤ ਤੋਂ ਬਾਅਦ ਏਐਸਆਈ ਤੇ ਉਸ ਦਾ ਪਰਿਵਾਰ ਵੀ ਘਰ ਤੋਂ ਫਰਾਰ ਹੋ ਗਏ ਸੀ। ਪੁਲਿਸ ਉਸ ਨੂੰ ਫੜਨ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਸੀ।

SHOW MORE