HOME » Top Videos » Punjab
Share whatsapp

ਗੁਆਂਢੀ ਤੋਂ ਬਦਲਾ ਲੈਣ ਲਈ ਮਾਂ ਨੇ 5 ਸਾਲਾ ਧੀ ਨੂੰ ਪਾਣੀ ਵਾਲੀ ਟੈਂਕੀ ਵਿਚ ਸੁੱਟਿਆ

Punjab | 09:32 PM IST Jul 09, 2019

ਸਮਾਣਾ ਵਿਚ ਮਾਂ ਨੇ ਗੁਆਂਢੀ ਤੋਂ ਬਦਲਾ ਲੈਣ ਲਈ ਆਪਣੀ 5 ਸਾਲਾ ਧੀ ਨੂੰ ਪਾਣੀ ਵਾਲੀ ਟੈਂਕੀ ਵਿਚ ਸੁੱਟ ਕੇ ਅਗਵਾ ਹੋਣ ਦਾ ਰੌਲਾ ਪਾ ਦਿੱਤਾ। ਪੁਲਿਸ ਵੱਲੋਂ 20 ਘੰਟਿਆਂ ਵਿਚ ਇਹ ਮਾਮਲਾ ਹੱਲ ਕਰਦੇ ਹੋਏ ਬੱਚੀ ਨੂੰ ਗੁਆਂਢੀ ਦੇ ਘਰ ਦੀ ਤੀਸਰੀ ਮੰਜ਼ਲ 'ਤੇ ਪਈ ਟੈਂਕੀ 'ਚੋਂ ਸਹੀ ਸਲਾਮਤ ਬਰਾਮਦ ਕਰ ਲਿਆ ਹੈ।

ਪੁਲਿਸ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲਾਪਤਾ ਲੜਕੀ ਦੀ ਮਾਂ ਸੁਮਨ ਰਾਣੀ ਜੋ ਪੇਕੇ ਛੁੱਟੀਆਂ ਕੱਟਣ ਆਈ ਹੋਈ ਸੀ, ਨੇ ਕਰੀਬ ਹਫ਼ਤਾ ਪਹਿਲਾਂ ਗੁਆਂਢੀ ਗੁਰਨਾਮ ਸਿੰਘ ਦੇ ਘਰੋਂ 4 ਹਜ਼ਾਰ ਰੁਪਏ ਚੋਰੀ ਕਰ ਲਏ ਸਨ ਜਿਸ ਬਾਰੇ ਪਤਾ ਲੱਗਣ ਕਰਕੇ ਉਸ ਨੇ ਇਹ ਪੈਸੇ ਵਾਪਸ ਵੀ ਕਰ ਦਿੱਤੇ। ਇਸ ਬੇਇੱਜ਼ਤੀ ਦਾ ਬਦਲਾ ਲੈਣ ਲਈ ਆਪਣੀ ਲੜਕੀ ਨੂੰ ਗੁਰਨਾਮ ਸਿੰਘ ਦੇ ਘਰ ਦੀ ਤੀਜੀ ਮੰਜ਼ਲ 'ਤੇ ਬਣੀ ਪਾਣੀ ਵਾਲੀ ਟੈਂਕੀ ਵਿਚ ਸੁੱਟ ਆਈ ਕਿ ਜੇਕਰ ਲੜਕੀ ਮਰ ਗਈ ਤਾਂ ਇਸ ਦਾ ਸਾਰਾ ਇਲਜ਼ਾਮ ਗੁਰਨਾਮ ਸਿੰਘ ਅਤੇ ਉਸ ਦੇ ਪਰਿਵਾਰ 'ਤੇ ਲਾ ਕੇ, ਉਨ੍ਹਾਂ ਨੂੰ ਫਸਾਇਆ ਜਾ ਸਕੇ।

9 ਜੁਲਾਈ ਦੀ ਸਵੇਰੇ 5 ਤੋਂ 6 ਵਜੇ ਗੁਰਨਾਮ ਸਿੰਘ ਦੇ ਘਰ ਦੀ ਤੀਜੀ ਮੰਜ਼ਲ 'ਤੇ ਰੱਖੀ ਪਾਣੀ ਵਾਲੀ ਟੈਂਕੀ ਵਿਚੋਂ ਕੁਝ ਆਵਾਜ਼ਾਂ ਆਈਆਂ। ਇਸ ਦੀ ਇਤਲਾਹ ਪੁਲਿਸ ਨੂੰ ਮਿਲਣ 'ਤੇ ਮੌਕੇ ਤੋਂ ਲਾਪਤਾ ਲੜਕੀ ਨੂੰ ਪਾਣੀ ਵਾਲੀ ਟੈਂਕੀ ਵਿਚੋਂ ਜਿਊਂਦਾ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

SHOW MORE
corona virus btn
corona virus btn
Loading