HOME » Videos » Punjab
Share whatsapp

ਧਰਤੀ ਤੋਂ ਪਹਾੜਾਂ ਤੱਕ ਪੁੱਜਿਆ ਮਾਈਨਿੰਗ ਮਾਫ਼ੀਆਂ !

Punjab | 04:28 PM IST Sep 07, 2018

ਰਾਜ ਕੁਮਾਰ

ਨੂਰਪੁਰ ਬੇਦੀ ਦੇ ਪਿੰਡ ਕਰਤਾਰਪੁਰ ਚ ਨਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆ ਦਾ ਇਲਜ਼ਾਮ ਕਿ ਕੁਝ ਲੋਕ ਪਿੰਡ ਦੇ ਜੰਗਲਾਂ ਚ ਪਹਾੜਾਂ ਚ ਗੈਰਕਾਨੁਨੀ ਮਾਈਨਿਗ ਕਰ ਰਹੇ। ਪਿੰਡ ਵਾਸੀਆਂ ਦਾ ਇਹ ਵੀ ਇਲਜ਼ਾਮ ਹੈ ਕੇ ਕਈ ਵਾਰ ਪ੍ਰਸਾਸ਼ਨਿਕ ਅਧਿਕਾਰੀਆ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਪਰ ਅਜੇ ਤੱਕ ਕਿਸੇ ਨੇ ਕੋਈ ਕਾਰਵਾਈ ਨਹੀਂ ਹੋਈ।

ਜ਼ਮੀਨ ਨੂੰ ਡਕਾਰਨ ਤੋਂ ਬਾਅਦ ਹੁਣ ਮਾਈਨਿੰਗ ਮਾਫ਼ੀਆ ਦੀ ਅੱਖ ਪਹਾੜਾਂ ਤੱਕ ਪੁੱਜੀ ਗਈ ਹੈ। ਤਸਵੀਰਾਂ ਨੂਰਪੁਰ ਬੇਦੀ ਦੇ ਪਿੰਡ ਕਰਤਾਰਪੁਰ ਦੀਆਂ ਨੇ। ਜਿੱਥੋ ਦੇ ਪਹਾੜਾਂ ਚ ਹੁਣ ਗੈਰਕਾਨੂੰਨੀ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਮੁਤਾਬਕ ਇੱਕ ਸਖਸ਼ ਪੜਾੜਾਂ ਤੋਂ ਮਿੱਟ ਪੁੱਟ ਵੇਚ ਰਿਹਾ ਜੋ ਸਿੱਧਾ-ਸਿੱਧਾ ਕੁਦਰਤੀ ਸੋਮਿਆਂ ਨਾਲ ਖਿਲਵਾੜ ਹੈ। ਇੰਨਾਂ ਹੀ ਨਹੀਂ ਪਿੰਡ ਵਾਸੀਆਂ ਮੁਤਾਬਕ ਇਸ ਸਖਸ ਨੇ ਹੁਣ ਪਿੰਡ ਦੀ ਸ਼ਾਮਲਾਟ ਜ਼ਮੀਨ ਉਤੇ ਵੀ ਕਬਜ਼ਾ ਕਰ ਲਿਆ ਹੈ। ਪਿੰਡ ਵਾਸੀਆਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਨਾਂ ਨੂੰ ਧਮਕੀਆਂ ਦਿੱਤੀਆਂ ਜਾਣ ਲੱਗੀਆਂ।

ਇੰਨਾਂ ਹੀ ਨਹੀਂ ਪਿੰਡ ਵਾਸੀਆਂ ਮੁਤਾਬਕ ਜਦੋਂ ਇਸ ਗੈਰਕਾਨੂੰਨੀ ਮਾਈਨਿੰਗ ਸਬੰਧੀ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਖਬਰ ਕੀਤੀ ਗਈ ਤਾਂ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ

ਉਧਰ ਜਦੋਂ ਮਾਈਨਿੰਗ ਕਰਨ ਵਾਲੇ ਸਖਸ ਨਾਲ ਗਲ ਕੀਤੀ ਗਈ ਤਾ ਮੁਤਾਬਕ ਇਹ ਜਮੀਨ ਉਸ ਨੇ ਖ੍ਰੀਦੀ ਹੈ ਅਤੇ ਇਹ ਪਹਾੜੀਆਂ ਕੱਟਣ ਸਬੰਧੀ ਉਸ ਕੋਲ ਮਾਈਨਿੰਗ ਵਿਭਾਗ ਦੀ ਬਕਾਈਦਾ ਪ੍ਰਮੀਸ਼ਨ ਵੀ ਹੈ।

ਮੀਡੀਆ ਦੀ ਹਲਚਲ ਅਤੇ ਲੋਕਾਂ ਦਾ ਵਿਰੋਧ ਵੇਖ ਤੁਰੰਤ ਅਨੰਦਪੁਰ ਸਾਹਿਬ ਦੇ SDM ਸਾਹਿਬ ਮੌਕੇ ਉਤੇ ਪੁੱਜ ਗਏ ਅਤੇ ਹਲਾਤਾਂ ਦਾ ਜਾਇਜ਼ਾ ਲਿਆ... ਇਸ ਦੌਰਾਨ SDM ਸਾਹਿਬ ਨੇ ਇਥੇ ਹੁੰਦੀ ਗੈਰਕਾਨੂੰਨੀ ਮਾਈਨਿੰਗ ਦੀ ਗੱਲ ਤਾਂ ਕਬੂਲੀ ਪਰ ਨਾਲ ਹੀ ਉਹ ਕਾਰਵਾਈ ਦੀ ਗੱਲ ਆਖ ਆਪਣਾ ਪੱਲਾ ਵੀ ਝਾੜਦੇ ਨਜਰ ਆਏ...

ਬੇਸ਼ੱਕ ਸਰਕਾਰ ਗੈਰਕਨੂੰਨੀ ਮਾਈਨਿੰਗ ਉਤੇ ਨੱਥ ਪਾਉਣ ਦੇ ਲੱਖਾਂ ਦਾਅਵੇ ਕਰੇ ਪਰ ਜਮੀਨੀ ਹਕੀਕਤ ਸਰਕਾਰ ਦੇ ਇੰਨਾਂ ਦਾਆਵਿਆਂ ਦੀ ਪੋਲ ਖੋਲ ਰਹੀ ਹੈ। ਪਰ ਸਵਾਲ ਇਹ ਵੀ ਹੈ ਕਿ ਮਹਿਜ਼ 2 ਦਿਨ ਦੇ ਅੰਦਰ ਪਿੰਡ ਦੇ ਵੱਡੇ ਵੱਡੇ ਪਹਾੜ ਪੱਧਰ ਹੋ ਜਾਂਦੇ ਨੇ ਤੇ ਪ੍ਰਸਾਸ਼ਨ ਨੂੰ ਕੋਈ ਭਿਣਕ ਤੱਕ ਨਹੀਂ ਲੱਗਦੀ। ਪਿੰਡ ਵਾਸੀਆਂ ਦੇ ਇਲਜ਼ਾਮ ਵੀ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਸਵਾਲਾਂ ਦੇ ਘੇਰੇ ਚ ਜਰੂਰ ਖੜਾ ਕਰਦੇ ਨੇ... ਜਿਸ ਦੀ ਜਲਦ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ....

 

 

SHOW MORE