HOME » Top Videos » Punjab
Share whatsapp

ਸੰਸਦ ਵਿਚ ਮੁਹੰਮਦ ਸਦੀਕ ਦੀ ਪੰਜਾਬੀ ਸਪੀਚ ਨੇ ਪਾਇਆ ਹਾਸਾ, ਰੋਕਣ 'ਤੇ ਵੀ ਨਾ ਟਲੇ

Punjab | 09:37 PM IST Jul 10, 2019

ਪੰਜਾਬ ਤੋਂ ਪਹਿਲੀ ਵਾਰ ਸੰਸਦ ਮੈਂਬਰ ਵਜੋਂ ਜਿੱਤ ਹਾਸਲ ਕਰਕੇ ਸੰਸਦ ਵਿਚ ਪਹੁੰਚ ਕਾਂਗਰਸੀ ਐਮਪੀ ਮੁਹੰਮਦ ਸਦੀਕ ਨੇ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਪੀਚ ਕਰ ਕੇ ਹੋਰਨਾਂ ਸੰਸਦ ਮੈਂਬਰਾਂ ਲਈ ਮਿਸਾਲ ਪੈਦਾ ਕਰ ਦਿੱਤੀ। ਹਾਲਾਂਕਿ ਸਦੀਕ ਵੱਲੋਂ ਪੰਜਾਬੀ ਬੋਲਣ ਉੱਤੇ ਸੰਸਦ ਵਿਚ ਖ਼ੂਬ ਹਾਸਾ ਪਿਆ।

ਸਪੀਕਰ ਵਾਰ ਵਾਰ ਸਦੀਕ ਨੂੰ ਅਪੀਲ ਕਰਦੇ ਰਹੇ ਕਿ ਕਈ ਮੈਂਬਰ ਨੂੰ ਤਕਲੀਫ਼ ਹੋ ਰਹੀ ਹੈ। ਇਸ ਲਈ ਹਿੰਦੀ ਵਿਚ ਬੋਲੋ ਪਰ ਸਦੀਕ ਨਾ ਟਲੇ। ਇਸ ਤੋਂ ਇਲਾਵਾ ਸਦੀਕ ਦੀ ਬੋਲਣ ਸ਼ੈਲੀ ਉੱਤੇ ਵੀ ਖ਼ੂਬ ਹਾਸਾ ਪਿਆ ਪਰ ਸਦੀਕ ਆਪਣੇ ਅੰਦਾਜ਼ ਵਿਚ ਡਟੇ ਰਹੇ।

SHOW MORE