HOME » Top Videos » Punjab
Share whatsapp

ਬੇਖੌਫ ਲੁਟੇਰਿਆ ਨੇ ਲੁੱਟ ਖਾਤਿਰ ਕੀਤਾ ਇਹ ਖੌਫਨਾਕ ਕੰਮ, ਪੜੋਂ ਪੂਰਾ ਮਾਮਲਾ

Punjab | 11:51 AM IST Jan 09, 2020

ਅੰਮ੍ਰਿਤਸਰ ’ਚ ਲੁਟੇਰਿਆ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਦੋਹਰਾ ਕਤਲ ਨੂੰ ਅੰਜਾਮ ਦਿੱਤਾ ਹੈ। ਕੁਲਵੰਤ ਸਿੰਘ ਤੇ ਉਹਨਾਂ ਦੀ ਪਤਨੀ ਘਰ ’ਚ ਇਕੱਲੇ ਰਹਿੰਦੇ ਸੀ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਲੁਟੇਰਿਆ ਨੇ ਘਰ ਦੇ ਸਮਾਨ ਦੀ ਫੋਲਾ ਫਾਲੀ ਕੀਤੀ ਹੋਈ ਸੀ ਮਾਮਲੇ ਦੀ ਜਾਂਚ ’ਚ ਪੁਲਿਸ ਜੁੱਟ ਗਈ ਹੈ।

ਸੂਬੇ ’ਚ ਬਦਮਾਸ਼ਾਂ ਦੇ ਹੌਸਲੇ ਇਸ ਕਦਰ ਵਧਦੇ ਜਾ ਰਹੇ ਹਨ ਜਿਸ ਦੇ ਚੱਲਦੇ ਉਹ ਕਿਸੇ ਵੀ ਤਰ੍ਹਾਂ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਬਿਨ੍ਹਾਂ ਕਿਸੇ ਡਰ ਤੋਂ ਲੁੱਟ ਕਰਦੇ ਹਨ ਤੇ ਆਪਣੇ ਕੰਮ ਨੂੰ ਅੰਜਾਮ ਦੇਣ ਦੇ ਖਾਤਿਰ ਕਿਸੇ ਵੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆ ਨੇ ਦੋਹਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਥਾਣਾ ਲੋਪੋਕ ਅਧੀਨ ਆਉਂਦੇ ਪੁਿੰਡ ਖਿਆਲਾ ਕਲਾਂ ਦੇ ਅੱਡਾ ਵਿਖੇ ਕੱਪੜੇ ਦੀ ਦੁਕਾਨ ਕਰਦੇ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰੀਤਮ ਕੌਰ ਦੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ।

ਘਰ ’ਚ ਇੱਕਲਾ ਰਹਿੰਦਾ ਸੀ ਜੋੜਾ


ਮ੍ਰਿਤਕ ਕੁਲਵੰਤ ਸਿੰਘ ਦਾਪੁੱਤਰ ਅੰਮ੍ਰਿਤਸਰ ਵਿਖੇ ਰਹਿੰਦਾ ਸੀ। ਉਹਨਾਂ ਦੀਆਂ ਤਿੰਨ ਧੀਆਂ ਵਿਆਹੀਆਂ ਹੋਈਆਂ ਸਨ। ਕੁਲਵੰਤ ਸਿੰਘ ਹਿਸਾਬ ਦੇ ਅਧਿਆਪਕ ਰਹਿ ਸਨ। ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਆਪਣਾ ਘਰ ਖਿਆਲਾ ਅੱਡਾ ਬਣਾ ਲਿਆ ਸੀ। ਇੱਥੇ ਹੀ ਉਹ ਕਪੜੇ ਦੀ ਦੁਕਾਨ ਕਰਦੇ ਸੀ। ਕੁਲਵੰਤ ਸਿੰਘ ਤੇ ਉਹਨਾਂ ਦੀ ਪਤਨੀ ਇਸ ਘਰ ਚ ਇਕੱਲੇ ਰਹਿੰਦੇ ਸੀ। ਮ੍ਰਿਤਕ ਦੇ ਜਵਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਸਟਰ ਕੁਲਵੰਤ ਸਿੰਘ ਦੀ ਦੋਹਤੀ ਦਾ ਵਿਆਹ ਸੀ ਜਿਸ ਕਾਰਨ ਉਹਨਾਂ ਦੋਹਾਂ ਦੀ ਉਡੀਕ ਹੋ ਰਹੀ ਸੀ। ਪਰ ਕਾਫੀ ਸਮੇਂ ਤੱਕ ਨਾ ਆਉਣ ਤੋਂ ਬਾਅਦ ਜਦੋ ਘਰ ’ਚ ਫੋਨ ਕੀਤਾ ਗਿਆ ਤਾਂ ਕਿਸੇ ਨੇ ਵੀ ਫੋਨ ਚੁੱਕਿਆ। ਇਸ ਤੋਂ ਬਾਅਦ ਭੁਪਿੰਦਰ ਸਿੰਘ ਨੇ ਗੁਆਂਢੀਆਂ ਨੂੰ ਫੋਨ ਕੀਤਾ ਜਿਹਨਾਂ ਤੋਂ ਪਤਾ ਲੱਗਿਆ ਕਿ ਉਹਨਾਂ ਨੇ ਸਵੇਰ ਤੋਂ ਦੁਕਾਨ ਵੀ ਨਹੀਂ ਖੋਲੀ ਹੈ। ਤੇ ਕੋਈ ਵੀ ਘਰੋਂ ਬਾਹਰ ਨਹੀਂ ਨਿਕਲਿਆ ਹੈ। ਇਸ ਤੋਂ ਬਾਅਦ ਪਰਿਵਾਰ ਦੇ ਲੋਕ ਜਦੋ ਘਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਦੋਹਾਂ ਦੀ ਲਾਸ਼ ਪਈ ਹੋਈ ਹੈ। ਨਾਲ ਹੀ ਘਰ ਦਾ ਸਾਮਾਨ ਬਿਖਰਿਆ ਹੋਇਆ ਹੈ।

ਲੁਟੇਰਿਆ ਨੇ ਬੇਰਹਿਮੀ ਨਾਲ ਕੀਤਾ ਕਤਲ


ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਲੁਟੇਰਿਆ ਨੇ ਦੋਹਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਸੀ। ਲੁਟੇਰਿਆ ਨੇ ਘਰ ਦੇ ਸਾਰੇ ਸਾਮਾਨ ਦੀ ਫੋਲਾ ਫਾਲੀ ਕੀਤੀ ਗਈ ਸੀ।

ਕੁਲਵੰਤ ਸਿੰਘ ਵਿਆਜ਼ ਤੇ ਵੀ ਦਿੰਦਾ ਸੀ ਪੈਸੇ


ਕਾਬਿਲੇਗੌਰ ਹੈ ਕਿ ਮ੍ਰਿਤਕ ਸੁਨਿਆਰੇ ਦਾ ਕੰਮ ਵੀ ਕਰਦੇ ਸੀ ਜਿਸ ਕਾਰਨ ਉਹਨਾਂ ਦੇ ਘਰ ’ਚ ਸੋਨੇ ਦੇ ਗਹਿਣੇ ਵਗੈਰਾ ਵੀ ਅਕਸਰ ਹੁੰਦੇ ਸੀ। ਉਹ ਵਿਆਜ ’ਤੇ ਵੀ ਲੋਕਾਂ ਨੂੰ ਪੈਸੇ ਦਿੰਦੇ ਸੀ। ਪਰਿਵਾਰ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਮਾਮਲੇ ਦੀ ਜਾਂਚ ’ਚ ਜੁੱਟੀ ਪੁਲਿਸ


ਘਟਨਾਸਥਾਨ ਤੇ ਪਹੁੰਚੀ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਹਨ ਜਿਸ ’ਚ ਲੁਟੇਰਿਆ ਨੇ ਆਪਣੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਈ ਵੱਡੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਤੋਂ ਸਾਫ ਪਤਾ ਚੱਲ ਰਿਹਾ ਹੈ ਇਹਨਾਂ ਲੁਟੇਰਿਆ ਨੂੰ ਪੁਲਿਸ ਦਾ ਖੌਫ ਬਿਲਕੁੱਲ ਵੀ ਨਹੀਂ ਹੈ।

SHOW MORE