HOME » Top Videos » Punjab
Share whatsapp

ਮੁਸਲਿਮ ਭਾਈਚਾਰੇ ਦੀ ਦਰਿਆਦਿਲੀ, ਸਿੱਖਾਂ ਨੂੰ ਵਾਪਸ ਕੀਤੀ 200 ਗਜ਼ ਥਾਂ ਤੇ ਪੈਸੇ

Punjab | 08:42 PM IST Mar 03, 2020

ਇਹ ਤਸਵੀਰਾਂ ਭਾਈਚਾਰਕ ਸਾਂਝ ਦੀਆਂ ਹਨ। ਏਕਤਾ ਤੇ ਇਤਫਾਕ ਦੀਆਂ ਹਨ, ਮਾਮਲਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਹੈ, ਜਿੱਥੇ ਮੁਸਲਿਮ ਭਾਈਚਾਰੇ ਨੇ ਅਜਿਹੀ ਦਰਿਆਦਿਲੀ ਵਿਖਾਈ, ਜਿਸ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਮੁਸਲਿਮ ਭਾਈਚਾਰੇ ਨੇ ਸਿੱਖ ਭਾਈਚਾਰੇ ਨੂੰ 200 ਗਜ ਦੀ ਜਗ੍ਹਾ ਤੇ 60 ਲੱਖ ਰੁਪਏ ਦਾ ਚੈੱਕ ਵਾਪਿਸ ਕਰ ਦਿੱਤਾ।

ਹੁਣ ਤੁਹਾਨੂੰ ਪੂਰੇ ਮਾਮਲੇ ਦੀ ਵਜ੍ਹਾ ਵੀ ਦੱਸ ਦਿੰਦੇ ਹਾਂ। ਦਰਅਸਲ ਸਾਲ 2014 ਵਿਚ ਸਪਾ ਸਰਕਾਰ ਦੌਰਾਨ ਸਹਾਰਨਪੁਰ ਵਿਚ ਦੰਗੇ ਹੋਏ ਸਨ। ਵਿਵਾਦਿਤ ਜਮੀਨ ਉੱਪਰ ਨਿਰਮਾਣ ਨੂੰ ਲੈ ਕੇ ਸਿੱਖ ਤੇ ਮੁਸਲਿਮ ਭਾਈਚਾਰਾ ਸਾਹਮਣੇ ਆ ਗਿਆ ਸੀ। ਵਿਵਾਦ ਵਧਣ ਕਾਰਨ ਹਿੰਸਾ ਹੋਈ ਜਿਸ ਵਿਚ ਭਾਰੀ ਨੁਕਸਾਨ ਹੋਇਆ ਤੇ 4 ਦਿਨ ਪਹਿਲਾਂ ਸਿੱਖ ਤੇ ਮੁਸਲਿਮ ਭਾਈਚਾਰੇ ਵੱਲੋਂ ਨਿਪਟਾਰਾ ਕੀਤਾ ਗਿਆ। ਸਿੱਖ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਨੂੰ 200 ਗਜ਼ ਜ਼ਮੀਨ ਤੇ 60 ਲੱਖ ਰੁਪਏ ਦਾ ਚੈੱਕ ਦੇ ਦਿੱਤਾ। ਮੁਸਲਿਮ ਸਮਾਜ ਨੇ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ। 200 ਗਜ਼ ਜ਼ਮੀਨ ਤੇ 60 ਲੱਖ ਰੁਪਏ ਦਾ ਚੈੱਕ ਸਿੱਖ ਭਾਈਚਾਰੇ ਨੂੰ ਵਾਪਿਸ ਕਰ ਦਿੱਤਾ।

ਮੁਸਲਿਮ ਭਾਈਚਾਰੇ ਦਾ ਕਹਿਣਾ ਕਿ ਹੁਣ ਉਹ ਮਸਜਿਦ ਦਾ ਨਿਰਮਾਣ ਖੁਦ ਕਰਨਗੇ। ਮੁਸਲਿਮ ਭਾਈਚਾਰੇ ਦੇ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਕਿ ਜੇ ਕੋਸ਼ਿਸ਼ ਕੀਤੀ ਜਾਵੇ ਤਾਂ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਸਕਦੇ ਹਨ। ਬਸ ਲੋੜ ਹੈ ਅਮਨ ਦਾ ਪੌਗਾਮ ਦੇਣ ਦੀ ਤੇ ਦੋਸਤੀ ਦਾ ਹੱਥ ਵਧਾਉਣ ਦੀ।

SHOW MORE
corona virus btn
corona virus btn
Loading