HOME » Top Videos » Punjab
Share whatsapp

ਗੁਰੂਦੁਆਰੇ ‘ਚ ਅੰਤਿਮ ਅਰਦਾਸ ਲਈ ਗਰੀਬ ਪਰਿਵਾਰ ਤੋਂ ਮੰਗੇ 21 ਸੋ ਰੁਪਏ, ਮਨ੍ਹਾ ਕਰਨ ‘ਤੇ ਹਾਲ ਨੂੰ ਲਗਾਇਆ ਤਾਲਾ

Punjab | 12:18 PM IST Jul 04, 2019

ਪੰਜਾਬ ਵਿਚ ਸਭ ਤੋ ਜ਼ਿਆਦਾ ਗੁਰਦੁਆਰੇ ਵਿਚ ਗ਼ਰੀਬਾਂ ਦੀ ਮਦਦ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਪੰਜਾਬ ਦੇ ਗੁਰਦੁਆਰੇ ਦੇਸਾਂ ਵਿਦੇਸਾ ਵਿਚ ਪ੍ਰਸਿੱਧ ਹਨ। ਪਰ ਹੁਣ ਗੁਰਦੁਆਰੇ ਵਿਚ ਹੀ ਗ਼ਰੀਬ ਲੋਕਾਂ ਤੋ ਪੈਸੇ ਲੈਣ ਦੀਆ ਚਰਚਾਵਾਂ ਤੂਲ ਫੜਦੀਆਂ ਜਾ ਰਹੀਆਂ ਹਨ।

ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਸ਼ਹਿਰ ਦੀ ਪ੍ਰੇਮ ਨਗਰ, ਬੋੜਾ ਗੇਟ ਕਾਲੋਨੀ ਵਿਖੇ, ਜਿੱਥੇ ਬੀਤੇ ਦਿਨ ਸੁਰਿੰਦਰ ਸਿੰਘ ਦਾ ਨਾਮ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਜਿਸ ਦੀ ਅੰਤਿਮ ਅਰਦਾਸ ਦੀ ਪ੍ਰਕਿਰਿਆ ਕਰਨ ਲਈ ਗ਼ਰੀਬ ਪਰਿਵਾਰ ਵੱਲੋਂ ਗੁਰਦੁਆਰਾ ਯਾਦਗਾਰੀ ਬਾਬਾ ਜੀਵਨ ਸਿੰਘ ਰੰਘਰੇਟਾ ਸਾਹਿਬ ਵਿਖੇ ਭੋਗ ਪਾਉਣ ਲਈ ਬੁਕਿੰਗ ਕਰਵਾਉਣ ਗਏ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾ ਨੇ ਉਹਨਾ ਤੋ 21 ਸੋ ਰੁਪਏ ਦੀ ਮੰਗ ਕੀਤੀ। ਪਰ ਜਦੋਂ ਗ਼ਰੀਬ ਪਰਿਵਾਰ ਵੱਲੋਂ ਆਪਣੀ ਹੈਸੀਅਤ ਮੁਤਾਬਿਕ ਪੈਸੇ ਘੱਟ ਕਰਨ ਨੂੰ ਕਿਹਾ ਤਾਂ ਗੁਰਦੁਆਰਾ ਦੇ ਪ੍ਰਬੰਧਕਾ ਨੇ ਹਾਲ ਕਮਰੇ ਤੇ ਤਾਲਾ ਲੱਗਾ ਦਿੱਤਾ ਅਤੇ ਹੁਣ ਪੀੜਤ ਪਰਿਵਾਰ ਨੇ ਪੁਲੀਸ ਵਿਚ ਰਿਪੋਰਟ ਦਰਜ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਗੁਰਦੁਆਰੇ ਗ਼ਰੀਬਾਂ ਦੀ ਮਦਦ ਲਈ ਬਣੇ ਹੋਏ ਹਨ ਅਤੇ ਜੇਕਰ ਗੁਰਦੁਆਰਿਆਂ ਦੇ ਪ੍ਰਬੰਧਕ ਮੁਸ਼ਕਿਲ ਘੜੀ ਵਿਚ ਮਦਦ ਕਰਨ ਦੀ ਬਿਜਾਏ ਉਹਨਾ ਤੋ ਪੈਸੇ ਮੰਗਣ ਤਾਂ ਗ਼ਰੀਬ ਪਰਿਵਾਰ ਤੇ ਕੀ ਬੀਤੇਗੀ। ਨਾਭਾ ਦੇ ਰਹਿਣ ਵਾਲੇ ਸੁਰਿੰਦਰ ਸਿੰਘ 30 ਸਾਲਾ ਦਾ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਮ੍ਰਿਤਕ ਆਪਣੇ ਪਿੱਛੇ ਛੋਟੇ-ਛੋਟੇ ਬੱਚੇ ਪਤਨੀ ਅਤੇ ਬੁੱਢੇ ਮਾਤਾ ਪਿਤਾ ਛੱਡ ਗਿਆ ਇਹ ਪਰਿਵਾਰ ਬਹੁਤ ਗ਼ਰੀਬ ਹੈ, ਮ੍ਰਿਤਕ ਸੁਰਿੰਦਰ ਸਿੰਘ ਦਾ ਭੋਗ ਪਾਉਣ ਲਈ ਪਰਿਵਾਰ ਮੈਂਬਰਾਂ ਨੇ ਕਾਲੋਨੀ ਵਿਚ ਹੀ ਗੁਰਦੁਆਰਾ ਸਾਹਿਬ ਵਿਖੇ ਭੋਗ ਪਾਉਣ ਲਈ ਤਾਰੀਖ਼ ਲੈਣ ਗਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੈਂਬਰਾਂ ਨੇ ਉਹਨਾ ਤੋ 21 ਸੋ ਰੁਪਏ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਪਹਿਲਾ 21 ਸੋ ਰੁਪਏ ਦੇਵੋ ਪਹਿਲਾ ਫਿਰ ਭੋਗ ਪਾਉਣ ਦੀ ਇਜਾਜ਼ਤ ਮਿਲੇਗੀ। ਪਰਿਵਾਰ ਵੱਲੋਂ ਇਹ ਸੁਣ ਕੇ ਬੜਾ ਦੁੱਖ ਹੋਇਆ ਕਿ ਇੱਕ ਤਾਂ ਪਹਿਲਾ ਹੀ ਸਾਡੇ ਮੁਸੀਬਤਾਂ ਦਾ ਪਹਾੜ ਟੁੱਟਿਆ ਹੋਇਆ ਹੈ ਅਤੇ ਗੁਰਦੁਆਰਾ ਦੇ ਪ੍ਰਬੰਧਕਾ ਵੱਲੋਂ ਮਦਦ ਕਰਨ ਦੀ ਬਿਜਾਏ ਪੈਸੇ ਦੀ ਮੰਗ ਕਰ ਰਹੇ ਹਨ। ਹੱਦ ਤਾਂ ਉਦੋਂ ਹੋਰ ਹੋ ਗਈ ਜਦੋਂ ਗੁਰਦੁਆਰਾ ਦੇ ਪ੍ਰਬੰਧਕਾ ਨੇ ਭੋਗ ਵਾਲੇ ਹਾਲ ਕਮਰੇ ਨੂੰ ਜਿੰਦਰਾ ਲੱਗਾ ਦਿੱਤਾ। ਪੀੜਤ ਪਰਿਵਾਰ ਨੇ ਪੁਲੀਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ।

ਇਸ ਮੌਕੇ ਤੇ ਮ੍ਰਿਤਕ ਦੇ ਚਾਚੇ ਚੰਨਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾ ਵੱਲੋਂ ਸਾਡੇ ਕੋਲੋਂ 21 ਸੌ ਰੁਪਏ ਦੀ ਮੰਗ ਕੀਤੀ ਹੈ ਅਸੀਂ ਗ਼ਰੀਬ ਹਾਂ ਨਹੀਂ ਦੇ ਸਕਦੇ ਅਤੇ ਇਹ ਨਾ ਤਾਂ ਪਰਚੀ ਦੇ ਰਹੇ ਹਨ ਅਤੇ ਆਪ ਹੀ ਪੈਸੇ ਖਾਂਦੇ ਹਨ ਸਾਡਾ ਦਾ ਜਵਾਨ ਪੁੱਤ ਮਰ ਗਿਆ ਹੈ ਅਤੇ ਦੂਜੇ ਪਾਸੇ ਗੁਰਦੁਆਰਾ ਦੇ ਪ੍ਰਬੰਧਕ ਪੈਸਿਆਂ ਤੋ ਬਿਨਾ ਭੋਗ ਪਾਉਣ ਨਹੀਂ ਦੇ ਰਹੇ।

ਇਸ ਮੌਕੇ ਤੇ ਪੀੜਤ ਪਰਿਵਾਰਕ ਮੈਂਬਰਾਂ ਦੇ ਰਿਸਤੇਦਾਰਾ ਨੇ ਕਿਹਾ ਕਿ ਅਸੀਂ ਭੋਗ ਪਾਉਣ ਲਈ ਚਾਬੀਆਂ ਮੰਗ ਰਹੇ ਹਾਂ ਪਰ ਇਹਨਾਂ ਨੇ ਜਿੰਦਾ ਲੱਗਾ ਦਿੱਤਾ ਹੈ ਅਤੇ ਅਸੀਂ ਹੁਣ ਕੀ ਕਰੀਏ ਇਹ ਗੁਰਦੁਆਰਾ ਵਾਲੇ ਆਪਣੀ ਮਨ ਮਰਜ਼ੀ ਕਰ ਰਹੇ ਹਨ।

ਇਸ ਮੌਕੇ 'ਤੇ ਪੁਲੀਸ ਅਧਿਕਾਰੀ ਮਨਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਖ਼ੁਦ ਡੀਐਸਪੀ ਦੇਖ ਰਹੇ ਹਨ ਅਤੇ ਗੁਰਦੁਆਰੇ ਵਾਲੇ ਭੋਗ ਦੇ ਬਦਲੇ 2100 ਰੁਪਏ ਦੀ ਮੰਗ ਕਰ ਰਹੇ ਹਨ ਅਤੇ ਇਹ ਐਨੇ ਪੈਸੇ ਦੇ ਨਹੀਂ ਸਕਦੇ। ਇਹਨਾਂ ਪੀੜਤ ਪਰਿਵਾਰ ਵੱਲੋਂ ਰਿਪੋਰਟ ਲਿਖਾਈ ਗਈ ਹੈ।

SHOW MORE