HOME » Top Videos » Punjab
Share whatsapp

ਨੌਜਵਾਨ ਅੰਮ੍ਰਿਤਪਾਲ ਦੀ ਭਰਿੰਡ ਲੜਨ ਨਾਲ ਮੌਤ

Punjab | 12:59 PM IST Jun 06, 2019

ਰੋਂਦੇ ਕੁਰਲਾਉਂਦੇ ਤੇ ਵਿਰਲਾਪ ਕਰਦੇ ਇਸ ਪਰਿਵਾਰ ਵਿੱਚ ਅਚਾਨਕ ਦੁੱਖਾਂ ਦਾ ਪਹਾੜ ਟੁੱਟ ਗਿਆ। ਜਿਨ੍ਹਾਂ ਦਾ 33 ਸਾਲਾ ਜਵਾਨ ਪੁੱਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਦਰਅਸਲ ਇਹ ਘਟਨਾ ਨਾਭਾ ਦੀ ਹੈ, ਜਿੱਥੇ ਪੁੱਤ ਦੇ ਅਚਾਨਕ ਵਿਛੋੜੇ ਨੇ ਪਰਿਵਾਰਕ ਮੈਂਬਰਾਂ ਨੂੰ ਝੰਜੋੜ ਕੇ ਰੱਖ ਦਿੱਤਾ। ਪਰ ਉੱਥੇ ਹੀ ਮੌਤ ਦੀ ਵਜ੍ਹਾ ਬੇਹੱਦ ਹੈਰਾਨ ਕਰਨ ਵਾਲੀ ਹੈ ਤੇ ਸ਼ਾਇਦ ਕਦੇ ਪਰਿਵਾਰ ਨੇ ਵੀ ਨਹੀਂ ਸੋਚਿਆ ਹੋਵੇਗਾ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਵਜ੍ਹਾ ਇੱਕ ਭਰਿੰਡ ਬਣੇਗਾ। ਚਾਹੇ ਸੁਣਨ ਵਿੱਚ ਇਹ ਕਾਫ਼ੀ ਹੈਰਾਨੀਜਨਕ ਲੱਗਦਾ ਪਰ ਅਜਿਹਾ ਹਕੀਕਤ ਵਿੱਚ ਹੋਇਆ। ਅੰਮ੍ਰਿਤਪਾਲ ਸ਼ਰਮਾ ਦੀ ਗਰਦਨ ਤੇ ਅਚਾਨਕ ਭਰਿੰਡ ਲੜਿਆ। ਪਰਿਵਾਰ ਵੱਲੋਂ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਅੰਮ੍ਰਿਤਪਾਲ ਨੇ ਦਮ ਤੋੜ ਦਿੱਤਾ।

ਦਰਅਸਲ ਅੰਮ੍ਰਿਤਪਾਲ ਨੂੰ ਭਰਿੰਡ ਦੇ ਲੜ ਜਾਣ ਤੇ ਐਲਰਜੀ ਸੀ ਅਤੇ ਜਿਸ ਨਾਲ ਉਹ ਬੇਹੋਸ਼ ਹੋ ਜਾਂਦਾ ਸੀ ਤੇ ਪਰਿਵਾਰ ਮੁਤਾਬਿਕ ਅੰਮ੍ਰਿਤਪਾਲ ਨੂੰ ਐਂਟੀ ਐਲਰਜੀ ਦਾ ਟੀਕਾ ਲਗਾਉਣ ਤੇ ਉਹ ਬਿਲਕੁਲ ਠੀਕ ਹੋ ਜਾਂਦਾ ਸੀ ਪਰ ਪਰਿਵਾਰ ਨੂੰ ਇਹ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਭਰਿੰਡ ਦੇ ਨਾਲ ਹੀ ਅੰਮ੍ਰਿਤਪਾਲ ਦੀ ਮੌਤ ਹੋ ਜਾਵੇਗੀ।

ਉੱਧਰ ਐੱਸਐੱਮਓ ਦਾ ਵੀ ਮੰਨਣਾ ਕਿ ਭਰਿੰਡ ਤੋਂ ਐਲਰਜੀ ਦੇ ਹਾਲਤਾਂ ਵਿੱਚ ਜ਼ਿਆਦਾ ਬੁਰੇ ਤਰੀਕੇ ਨਾਲ ਭਰਿੰਡ ਲੜਨ ਨਾਲ ਮੌਤ ਦੀ ਸੰਭਾਵਨਾ ਹੋ ਸਕਦੀ  ਹੈ।

ਆਪਣੇ ਪੁੱਤਰ ਦੀ ਮੌਤ ਦੇ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ, ਉੱਥੇ ਹੀ ਮੌਤ ਦੀ ਵਜ੍ਹਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸੋਚਣ ਲਈ ਮਜਬੂਰ ਕਰ ਦਿੱਤਾ ਕਿ ਹਕੀਕਤ ਵਿੱਚ ਅਜਿਹਾ ਹੋ ਸਕਦਾ ਤੇ ਭਰਿੰਡ ਵੀ ਸਾਡੇ ਵਾਸਤੇ ਇਨ੍ਹੀਂ ਹਾਨੀਕਾਰਕ ਸਿੱਧ ਹੋ ਸਕਦਾ।

SHOW MORE