HOME » Top Videos » Punjab
Share whatsapp

ਲੁਧਿਆਣਾ ਗੈਂਗਰੇਪ ਮਾਮਲੇ 'ਚ ਪੁਲਿਸ ਕਾਰਵਾਈ 'ਤੇ ਕੌਮੀ ਮਹਿਲਾ ਕਮਿਸ਼ਨ ਨੇ ਚੁੱਕੇ ਇਹ ਸਵਾਲ....

Punjab | 03:21 PM IST Feb 13, 2019

ਗੈਂਗਰੇਪ ਕੇਸ 'ਚ ਪੁਲਿਸ ਕਾਰਵਾਈ 'ਤੇ ਕੌਮੀ ਮਹਿਲਾ ਕਮਿਸ਼ਨ ਨੇ ਸਵਾਲ ਚੁੱਕੇ ਹਨ। ਕੌਮੀ ਮਹਿਲਾ ਕਮਿਸ਼ਨ ਨੇ ਵੀ ਲੁਧਿਆਣਾ ਗੈਂਗਰੈਪ ਮਾਮਲੇ ਦਾ ਨੋਟਿਸ ਲੈਂਦਿਆਂ ਡੀਜੀਪੀ ਪੰਜਾਬ ਨੂੰ ਪੱਤਰ ਲਿਖਿਆ ਹੈ। ਚਿੱਠੀ ਵਿੱਚ ਉਨ੍ਹਾਂ ਨੇ ਸਵਾਲ ਚੁੱਕਿਆ ਹੈ ਕਿ ਪੁਲਿਸ ਨੇ ਹਾਲੇ ਤੱਕ 164 ਤਹਿਤ ਪੀੜਤਾ ਦੇ ਬਿਆਨ ਕਿਉਂ ਨਹੀਂ ਦਰਜ ਹੋਏ।

ਨਿਊਜ਼ 18 ਨਾਲ ਖਾਸ ਗੱਲਬਾਤ ਦੌਰਾਨ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਰੇਖਾ ਸ਼ਰਮਾ ਨੇ ਪੰਜਾਬ ਪੁਲਿਸ ਦੀ ਕਾਰਵਾਈ ਤੇ ਸਵਾਲ ਚੁੱਕੇ ਹਨ। ਰੇਖਾ ਸ਼ਰਮਾ ਨੇ ਸਿਫਾਰਿਸ਼ ਕੀਤੀ ਕਿ ਹਰ ਥਾਣੇ ਵਿੱਚ ਮਹਿਲਾ ਡੈਸਕ ਹੋਣਾ ਚਾਹੀਦਾ ਹੈ। ਫਿਲਹਾਲ ਕਮਿਸ਼ਨ ਦੀ ਤਰਜੀਹ ਪੀੜਤਾ ਦੀ ਸੁਰੱਖਿਆ ਅਤੇ ਸਿਹਤ ਹੈ।

SHOW MORE