HOME » Top Videos » Punjab
Share whatsapp

ਗੁਰੂ ਰਵੀਦਾਸ ਮੰਦਰ ਢਾਹੇ ਮਾਮਲੇ 'ਚ ਨਵਾਂਸ਼ਹਿਰ ਬੰਦ, 15 ਅਗਸਤ ਇਹ ਕਰਨ ਦਾ ਐਲਾਨ

Punjab | 10:58 AM IST Aug 12, 2019

ਦਿੱਲੀ 'ਚ ਰਵੀਦਾਸ ਮੰਦਰ ਢਾਹੇ ਜਾਣ ਦਾ ਮਾਮਲਾ ਭਖ ਗਿਆ ਹੈ। ਇਸ ਦੇ ਵਿਰੋਧ ਵਿੱਚ ਗੁਰੂ ਰਵੀਦਾਸ ਭਾਈਚਾਰੇ ਵੱਲੋਂ ਅੱਜ ਨਵਾਂਸ਼ਹਿਰ ਬੰਦ ਦਾ ਸੱਦਾ ਦਿੱਤਾ ਗਿਆ ਹੈ। ਰਵਿਦਾਸ ਭਾਈਚਾਰੇ ਦੇ ਲੋਕ ਸੜਕਾਂ 'ਤੇ ਉੱਤਰੇ ਅਤੇ ਮੰਦਰ ਢਾਹੇ ਜਾਣ ਖ਼ਿਲਾਫ਼ ਰੋਸ ਜਤਾਇਆ। ਸ਼ਹਿਰ ਵਿੱਚ ਬੰਦ ਦਾ ਪੂਰਾ ਅਸਲ ਦਿੱਸ ਰਿਹਾ ਹੈ। 15 ਅਗਸਤ ਨੂੰ ਜਲੰਧਰ ਦੇ ਸਾਰੇ ਰਸਤੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਕੌਮੀ ਪੱਧਰ ਉੱਤੇ ਕੱਲ੍ਹ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਬੀਤੇ ਦਿਨ ਸ਼ਹਿਰ-ਸ਼ਹਿਰ ਪ੍ਰਦਰਸ਼ਨ ਕਰ ਗੁਰੂ ਰਵੀਦਾਸ ਮੰਦਰ ਢਾਹੇ ਜਾਣ ਦਾ ਵਿਰੋਧ ਕੀਤਾ ਗਿਆ। ਜਲੰਧਰ 'ਚ ਰਵੀਦਾਸ ਚੌਂਕ ਦੇ ਨੇੜੇ ਟੈਂਟ ਲਾ ਕੇ ਧਰਨਾ ਦਿੱਤਾ ਗਿਆ ਤਾਂ ਓਧਰ ਬਠਿੰਡਾ 'ਚ ਲੋਕਾਂ ਨੇ ਸ਼ਾਂਤਮਈ ਰੋਸ ਮਾਰਚ ਕੱਢ ਕੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ। ਇਸੇ ਤਰ੍ਹਾਂ ਸੰਗਰੂਰ ਵਿੱਚ ਵੀ ਰਵੀਦਾਸ ਭਾਈਚਾਰੇ ਦੇ ਲੋਕ ਸੜਕਾਂ 'ਤੇ ਉਤਰੇ ਅਤੇ ਮੰਦਰ ਤੋੜੇ ਜਾਣ ਦੇ ਖਿਲਾਫ ਵਿਰੋਧ ਜਤਾਇਆ।

ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਦਖਲ ਦੀ ਮੰਗ ਕੀਤੀ ਹੈ। ਨਾਲ ਹੀ ਉਹਨਾਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਵੀ ਗੱਲ ਕੀਤੀ। ਇਸ ਟੈਂਸ਼ਨ ਨੂੰ ਦੂਰ ਕਰਨ ਲਈ ਮੰਗ ਰੱਖੀ ਕਿ ਮੰਦਿਰ ਦੇ ਪੁਨਰ ਨਿਰਮਾਣ ਲਈ ਪੁਰਾਣੀ ਥਾਂ ਅਲਾਟ ਕੀਤੀ ਜਾਵੇ। ਮੁੱਖ ਮੰਤਰੀ ਨੇ ਰਵੀਦਾਸ ਭਾਈਚਾਰੇ ਨੂੰ ਵੀ ਮਾਮਲੇ ਦੇ ਹੱਲ ਲਈ ਕਾਨੂੰਨੀ ਅਤੇ ਮਾਲੀ ਮਦਦ ਦੀ ਪੇਸ਼ਕਸ਼ ਕੀਤੀ ਹੈ।

SHOW MORE