HOME » Top Videos » Punjab
Share whatsapp

ਹੁਣ ਪਾਕਿਸਤਾਨ ਨਾਲ ਵਪਾਰ ਖੋਲ੍ਹਣ ਲਈ ਸਰਗਰਮ ਹੋਏ ਸਿੱਧੂ, ਮੋਦੀ ਨੂੰ ਲਿਖੀ ਚਿੱਠੀ

Punjab | 09:09 PM IST Nov 12, 2019

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਸਿੱਧੂ ਨੇ ਪਾਕਿਸਤਾਨ ਨਾਲ ਵਪਾਰ ਦਾ ਰਾਹ ਖੋਲ੍ਹਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਭਾਜਪਾ ਵੱਲੋਂ ਸਿੱਧੂ ਦੀ ਨੁਕਤਾਚੀਨੀ ਬਾਰੇ ਉਨ੍ਹਾਂ ਕਿਹਾ ਕਿ ਇਹ ਬੜੀਆਂ ਹਲਕੀਆਂ ਗੱਲਾਂ ਹਨ, ਅਸੀਂ ਨਾ ਕਦੇ ਪਹਿਲਾਂ ਪਰਵਾਹ ਕੀਤੀ ਸੀ ਤੇ ਨਾ ਹੁਣ ਕਰਾਂਗਾ। ਸਿੱਧੂ ਅਜਿਹੀਆਂ ਗੱਲ਼ਾਂ ਵੱਲ ਧਿਆਨ ਨਹੀਂ ਦਿੰਦੇ ਹਨ।

ਬੀਬੀ ਸਿੱਧੂ ਨੂੰ ਜਦੋਂ ਸਿੱਧੂ ਦੀ ਚੁੱਪ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡਾ ਮਕਸਦ ਕੰਮ ਨਾਲ ਹੈ। ਜਦੋਂ ਸਿੱਧੂ ਮੰਤਰੀ ਸਨ ਤਾਂ ਉਹ ਸਾਰੇ ਪੰਜਾਬ ਵਿਚ ਫੇਰੀ ਲਾ ਕੇ ਕੰਮਕਾਰ ਵੇਖਦੇ ਸਨ ਪਰ ਹੁਣ ਉਹ ਵਿਧਾਇਕ ਹੈ ਤੇ ਉਹ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਕੰਮ ਹੋਵੇਗਾ ਤਾਂ ਉਹ ਜ਼ਰੂਰ ਚੁੱਪ ਤੋੜਨੇ। ਹੁਣ ਜੌੜਾ ਪੁਲ ਦਾ ਉਦਘਾਟਨ ਹੈ। ਉਸ ਮੌਕੇ ਉਹ ਜ਼ਰੂਰ ਚੁੱਪ ਤੋੜਨਗੇ।

SHOW MORE
corona virus btn
corona virus btn
Loading