HOME » Top Videos » Punjab
Share whatsapp

ਅੰਮ੍ਰਿਤਸਰ ਤੋਂ ਬੀਜੇਪੀ ਉਮੀਦਵਾਰ ਹਰਦੀਪ ਪੁਰੀ ਬਾਰੇ ਬੋਲੇ ਨਵਜੋਤ ਕੌਰ ਸਿੱਧੂ, ਦੇਖੋ ਵੀਡੀਓ

Punjab | 05:49 PM IST Apr 23, 2019

ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਤੇ ਭਾਜਪਾ ਉਮੀਦਵਾਰ ਹਰਦੀਪ ਪੁਰੀ ਵਿਚਾਲੇ ਮੁਕਾਬਲੇ ਬਾਰੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਕਦੇ ਵੀ ਕਿਸੇ ਮੁਕਾਬਲੇ ਨੂੰ ਹਲਕੇ ਵਿੱਚ ਨਹੀਂ ਲਿਆ ਕਿਉਂਕਿ ਹਰ ਕਿਸੇ ਦੀ ਇੱਕ ਆਪਣੀ ਰਣਨੀਤੀ ਹੁੰਦੀ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਸਾਨੂੰ ਮਿਹਨਤ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਅੱਜ ਕੱਲ ਲੋਕ ਸਿਆਣੇ ਹੋ ਚੁੱਕੇ ਹਨ ਅਤੇ ਉਹ ਬਾਹਰਲੇ ਲੋਕਾਂ ਨੂੰ ਪਸੰਦ ਨਹੀਂ ਕਰਦੇ। ਲੋਕ ਜਾਣਦੇ ਹਨ ਕਿ ਪਿਛਲੇ 2 ਸਾਲ ਕਿਸਦੇ ਕੋਲ ਕੰਮ ਕਰਵਾਉਣ ਲਈ ਜਾਂਦੇ ਸਨ।

ਹਰਦੀਪ ਪੁਰੀ ਵਲੋਂ ਅੰਮ੍ਰਿਤਸਰ ਵਿੱਚ ਆਪਣੀ ਰਿਸ਼ਤੇਦਾਰੀ ਦੇ ਦਾਅਵੇ ਬਾਰੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਭਾਵੇਂ ਜਿਹੜੇ ਮਰਜ਼ੀ ਰਿਸ਼ਤੇ ਦੱਸਣ ਪਰ ਸਾਡੀ ਲੜਾਈ "ਮੋਦੀ ਸਾਹਿਬ" ਦੇ ਖਿਲਾਫ ਹੈ।

ਮੋਦੀ ਸਾਹਿਬ ਨੇ ਸਾਡੇ ਦੇਸ਼ ਦਾ ਬੁਰਾ ਹਾਲ ਹੈ। ਅਰੁਣ ਜੇਤਲੀ ਦੀ ਹਾਰ ਤੋਂ ਬਾਅਦ ਪੁਰੀ ਨੂੰ ਮੈਦਾਨ ਵਿੱਚ ਉਤਾਰਨ ਦੇ ਭਾਜਪਾ ਦੇ ਦਾਅ ਨੂੰ ਵੀ ਫੇਲ ਦੱਸਿਆ। ਉਨ੍ਹਾਂ ਕਿਹਾ ਮੈਂ ਬਠਿੰਡਾ ਨਾ ਜਾਣ ਦਾ ਫ਼ੈਸਲਾ ਵੀ ਇਸ ਲਈ ਲਿਆ ਕਿਉਂਕਿ ਮੈਂ ਬਠਿੰਡਾ ਬਾਰੇ ਕੁਝ ਨਹੀਂ ਜਾਣਦੀ ਹਾਂ।

ਉਨ੍ਹਾਂ ਹਰਸਿਮਰਤ ਬਾਦਲ ਅਤੇ ਸੁਖਬੀਰ ਦੀ ਜਿੱਤ ਬਾਰੇ ਕਿਹਾ ਕਿ ਉਨ੍ਹਾਂ ਦੀ ਵੋਟਾਂ ਖਰੀਦਣ ਵਾਲੀ ਰਾਜਨੀਤੀ ਇਸ ਵਾਰ ਕਾਮਯਾਬ ਹੁੰਦੀ ਹੈ ਜਾਂ ਨਹੀਂ ਇਹ ਸਮਾਂ ਹੀ ਦੱਸੇਗਾ। ਸਨੀ ਦਿਓਲ ਵਲੋਂ ਹੁਣ ਗੁਰਦਾਸਪੁਰ ਤੋਂ ਚੋਣ ਲੜਨ ਦੀਆਂ ਚਰਚਾਵਾਂ ’ਤੇ ਕਿਹਾ ਕਿ ਮੈਨੂੰ ਇੰਨਾ ਜ਼ਰੂਰ ਪਤਾ ਸੀ ਕਿ ਉਹ ਅੰਮ੍ਰਿਤਸਰ ਤੋਂ ਚੋਣ ਕਦੇ ਨਹੀਂ ਲੜਨਗੇ।

SHOW MORE