HOME » Videos » Punjab
Share whatsapp

ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਕਿਉਂ ਲੜੇਗੀ ਲੋਕ ਸਭਾ ਚੋਣ? ਕਿਹਾ, 'ਮੈਂ ਸੰਘਰਸ਼ ਕਰਕੇ ਸਿਆਸਤ 'ਚ ਆਈ'

Punjab | 01:02 PM IST Jan 26, 2019

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ। ਅੱਜ ਉਨ੍ਹਾਂ ਨੇ  ਨਿਊਜ਼18 ਪੰਜਾਬ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਮਹਿਲਾ ਕੋਟੇ ਵਿੱਚ ਅਪਲਾਈ ਕੀਤਾ ਹੈ। ਪੰਜਾਬ ਵਿੱਚ ਗਰੁੱਪ ਪਾਲਿਟਿਕਸ ਦੇ ਕਾਰਣ ਹੀ ਉਹ ਚੰਡੀਗੜ੍ਹ ਆਏ ਹਨ। ਪੰਜਾਬ ਵਿੱਚ ਕੈਪਟਨ, ਜਾਖੜ ਤੇ ਬਾਜਵਾ ਗਰੁੱਪ ਹੈ, ਤੇ ਉਨ੍ਹਾਂ ਨੂੰ ਇਨ੍ਹਾਂ ਤੋਂ ਕੋਈ ਦਿੱਕਤ ਨਹੀਂ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਪਵਨ ਬਾਂਸਲ ਨੂੰ ਟਿਕਟ ਮਿਲਦੀ ਹੈ ਤਾਂ ਉਹ ਉਨ੍ਹਾਂ ਲਈ ਕੰਮ ਕਰਨਗੇ ਤੇ ਜੇ ਉਨ੍ਹਾਂ ਨੂੰ ਟਿਕਟ ਮਿਲਦੀ ਹੈ ਤੇ ਪਵਨ ਬਾਂਸਲ ਉਨ੍ਹਾਂ ਲਈ ਕੰਮ ਕਰਨਗੇ।

ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਪਰਿਵਾਰਵਾਦ ਨਹੀਂ ਹੈ, ਉਹ ਹਰਸਿਮਰਤ ਤੇ ਮਜੀਠੀਆ ਵਾਂਗ ਨਹੀਂ ਸਗੋਂ ਖੁਦ ਸੰਘਰਸ਼ ਕਰਕੇ ਸਿਆਸਤ ਵਿੱਚ ਆਏ ਹਨ।

SHOW MORE