HOME » Top Videos » Punjab
Share whatsapp

VIDEO-ਸਿੱਧੂ ਨੇ ਇਮਰਾਨ ਨੂੰ ਕਿਹਾ- ਬੱਸ ਹੁਣ ਮੇਰਾ ਇਹ ਸੁਪਨਾ ਪੂਰਾ ਕਰ ਦਿਓ...ਮੈਂ...

Punjab | 06:08 PM IST Nov 09, 2019

ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਮੌਕੇ ਪਾਕਿਸਤਾਨ ਗਏ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਗੇ ਬਾਰਡਰ ਖੋਲ੍ਹਣ ਦੀ ਮੰਗ ਰੱਖ ਕੇ ਆਏ ਹਨ। ਸਿੱਧੂ ਨੇ ਕਿਹਾ ਕਿ ਮੇਰਾ ਸੁਪਨਾ ਹੈ ਕਿ ਸਾਰੀਆਂ ਸਰਹੱਦਾਂ ਖੁਲ੍ਹਣ।

ਉਨ੍ਹਾਂ ਕਿਹਾ ਕਿ ਸੱਚ ਬੋਲਣ ਵਿਚ ਕੋਈ ਭੈਅ ਨਹੀਂ, ਮੇਰਾ ਸੁਪਨਾ ਹੈ ਕਿ ਕੋਈ ਹੱਦ-ਸਰਹੱਦ ਨਾ ਹੋਵੇ। ਕਦੇ ਅੰਮ੍ਰਿਤਸਰ ਵੱਡੀ ਮੰਡੀ ਹੁੰਦਾ ਸੀ ਪਰ ਮੰਨੂ ਸਰਕਾਰਾਂ ਨੇ ਸਭ ਕੁਝ ਖਤਮ ਕਰ ਦਿੱਤਾ। ਹੁਣ ਉਹ ਦਿਨ ਆਵੇ ਜਦੋਂ ਲੋਕ ਸਵੇਰੇ ਅੰਮ੍ਰਿਤਸਰੋਂ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਖਾ ਕੇ ਲਾਹੌਰ ਤੋਂ ਬਰਿਆਨੀ ਖਾ, ਵਪਾਰਕ ਕੰਮ ਨਿਬੇੜ ਸ਼ਾਮ ਨੂੰ ਫਿਰ ਆਪਣੇ ਟਿਕਾਣੇ ਉਤੇ ਜਾ ਪੁੱਜੇ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਖਾਨ ਸਾਹਿਬ ਹੁਣ ਇਹ ਸੁਪਨਾ ਵੀ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਮੋਦੀ ਸੱਦਾ ਭੇਜਣ ਤਾਂ ਉਹ ਉਨ੍ਹਾਂ ਨੂੰ ਵੀ ਜੱਫੀ ਪਾਉਣ ਲਈ ਤਿਆਰ ਹਨ।

SHOW MORE