HOME » Top Videos » Punjab
Share whatsapp

ਹਾਈਕਮਾਂਡ ਨੂੰ ਸੂਬੇ ਦੇ ਹਾਲਾਤ ਬਾਰੇ ਜਾਣੂ ਕਰਵਾਇਆ: ਨਵਜੋਤ ਸਿੱਧੂ

Punjab | 07:02 PM IST Feb 27, 2020

ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਸ. ਸਿੱਧੂ ਨੇ ਕਿਹਾ ਕਿ ਮੈਨੂੰ ਕਾਂਗਰਸ ਹਾਈਕਮਾਨ ਨੇ ਦਿੱਲੀ ਤਲਬ ਕੀਤਾ ਸੀ। ਉਨ੍ਹਾਂ ਦੱਸਿਆ ਕਿ ਕਾਂਗਰਸ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ 25 ਫਰਵਰੀ ਨੂੰ  40 ਮਿੰਟ ਦੇ ਲਈ ਮੁਲਾਕਾਤ ਹੋਈ। ਅਗਲੇ ਦਿਨ 26 ਫਰਵਰੀ ਨੂੰ 10 ਜਨਪਥ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਈ। ਦੋਵਾਂ ਆਗੂਆਂ ਨਾਲ ਇੱਕ ਘੰਟੇ ਤੋਂ ਵੱਧ ਸਮਾਂ ਗਲਬਾਤ ਹੋਈ। ਉਨ੍ਹਾਂ ਦੱਸਿਆ ਕਿ ਦੋਵੇਂ ਆਗੂਆਂ ਨੇ ਬੁਹਤ ਠਰਮੇ ਨਾਲ ਮੇਰੀ ਗੱਲ ਸੁਣੀ। ਮੈਂ ਉਨਾਂ ਨੂੰ ਪੰਜਾਬ ਦੇ ਮੌਜੂਦਾ ਹਲਾਤਾਂ ਤੋਂ ਰੂਬਰੂ ਕਰਵਾਇਆ ਅਤੇ ਪੰਜਾਬ ਦੀ ਬੇਹਤਰੀ ਲਈ ਇੱਕ ਰੋਡਮੈਪ ਸਾਂਝਾ ਕੀਤਾ। ਇਹ ਉਹੀ ਰੋਡਮੈਪ ਹੈ ਜਿਸ ਨੂੰ ਮੈਂ ਕੈਬਨਿਟ ਮੰਤਰੀ ਦੇ ਤੌਰ 'ਤੇ ਕੰਮ ਕਰਦੇ ਹੋਏ ਅਤੇ ਆਪਣੇ ਜੀਵਨ 'ਚ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੇ ਸਾਹਮਣੇ ਰੱਖਿਆ ਹੈ।

SHOW MORE