HOME » Top Videos » Punjab
Share whatsapp

ਜੇਕਰ ਬੇਅਦਬੀ ਦੇ ਮਾਮਲੇ ’ਚ ਇਨਸਾਫ਼ ਨਾ ਮਿਲਿਆ ਤਾਂ ਸਿੱਧੂ ਕੁਰਸੀ ਛੱਡ ਦੇਵੇਗਾ-ਸਿੱਧੂ

Punjab | 02:32 PM IST May 17, 2019

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਬੇਅਦਬੀ ਦੇ ਮਾਮਲੇ ’ਤੇ ਇਨਸਾਫ਼ ਨਾ ਮਿਲਿਆ ਤਾਂ ਸਿੱਧੂ ਕੁਰਸੀ ਛੱਡ ਦੇਵੇਗਾ। ਉਹ ਅੱਜ ਬਾਦਲਾਂ ਦੇ ਗੜ੍ਹ ਲੰਬੀ ਵਿਖੇ ਬਠਿੰਡਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਪ੍ਰਚਾਰ ਸਮੇਂ ਇਹ ਗੱਲ ਆਖੀ। ਉਨ੍ਹਾਂ ਨੇ ਬਾਦਲਾਂ ਦੇ ਗੜ੍ਹ ਲੰਬੀ ਵਿਖੇ ਬਾਦਲ ਪਰਿਵਾਰ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਜੇਕਰ ਬੇਅਦਬੀ ਦੇ ਮਾਮਲੇ ’ਤੇ ਇਨਸਾਫ਼ ਨਾ ਮਿਲਿਆ ਤਾਂ ਸਿੱਧੂ ਕੁਰਸੀ ਛੱਡ ਦੇਵੇਗਾ।

ਰੈਲੀ ਵਿੱਚ ਸਿੱਧੂ ਨੇ ਕਿਹਾ ਕਿ ਸਿੱਧੂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਅਤੇ ਸੱਚ ਦੀ ਲੜਾਈ ਲੜਦਾ ਹੋਇਆ ਪੰਜਾਬ ਵਿਚ ਖੇਡੇ ਜਾ ਰਹੇ ਫ਼ਰੈਂਡਲੀ ਮੈਚ ਦਾ ਪਰਦਾਫ਼ਾਸ਼ ਕਰੇਗਾ।  ਸਿੱਧੂ ਨੇ ਵਾਰ-ਵਾਰ ਕਿਹਾ ਕਿ ਫ਼ਰੈਂਡਲੀ ਮੈਚ ਖੇਡਣ ਵਾਲੇ ਰਾਤਾਂ ਨੂੰ ਇਕੱਠੇ ਹੁੰਦੇ ਹਨ ਅਤੇ ਅਜੇ ਤੱਕ ਬਾਦਲਾਂ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਨਹੀਂ ਹੋ ਸਕੀ।

ਉਨ੍ਹਾਂ ਆਪਣੇ ਲੰਬੇ ਭਾਸ਼ਣ ਦੌਰਾਨ ਨਰਿੰਦਰ ਮੋਦੀ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਨਿਸ਼ਾਨੇ ’ਤੇ ਲਿਆ। ਇਸ ਰੈਲੀ ਨੂੰ ਅੰਮਿ੍ਰਤਾ ਵੜਿੰਗ, ਹਰਚਰਨ ਸਿੰਘ ਬਰਾੜ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਸੰਬੋਧਨ ਕੀਤਾ।

SHOW MORE