HOME » Top Videos » Punjab
Share whatsapp

ਨਵਜੋਤ ਸਿੰਘ ਸਿੱਧੂ ਦਾ ਪਾਕਿਸਤਨ ਦੌਰਾ ਫਿਰ ਵਿਵਾਦਾਂ ਵਿੱਚ....

Punjab | 11:51 AM IST Nov 29, 2018

ਨਵਜੋਤ ਸਿੰਘ ਸਿੱਧੂ ਦਾ ਪਾਕਿਸਤਨ ਦੌਰਾ ਫਿਰ ਵਿਵਾਦਾਂ ਵਿੱਚ ਆ ਗਿਆ ਹੈ। ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਦੇ ਨੇ ਸਿੱਧੂ ਨਾਲ ਆਪਣੀ ਤਸਵੀਰ ਫੇਸਬੁਕ ਤੇ ਪੋਸਟ ਕੀਤੀ ਹੈ। ਅਜ ਦੁਪਹਿਰ ਕਰੀਬ 2 ਵਜੇ ਸਿੱਧੂ ਪਹੁੰਚਣਗੇ ਅਟਾਰੀ ਵਾਹਘਾ ਬਾਰਡਰ

ਨਵਜੋਤ ਸਿੰਘ ਸਿੱਧੂ ਦੀ ਗੋਪਾਲ ਚਾਵਲਾ ਨਾਲ ਤਸਵੀਰ, ਜੋ ਕਿ ਗੋਪਾਲ ਚਾਵਲਾ ਨੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਇਸ ਤਸਵੀਰ ਨੂੰ ਅਧਾਰ ਬਣਾ ਕੇ ਸਿੱਧੂ ਤੇ ਸਵਾਲ ਚੁੱਕ ਰਹੇ ਨੇ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਪਾਕਿਸਤਾਨ ਬਾਰੇ ਉਨ੍ਹਾਂ ਦਾ ਸਟੈਂਡ ਸਪਸ਼ਟ ਕਰਨ ਲਈ ਕਹਿ ਰਹੇ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ(DSGMC) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਕੈਪਟਨ ਦੀ ਇਸ ਤਸਵੀਰ ਤੇ ਸਵਾਲ ਚੁੱਕੇ। ਉਨ੍ਹਾਂ ਲਿਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੀਆਂ ਭਾਰਤ ਅਤੇ ਪੰਜਾਬ ਵਿਰੋਧੀ ਗਤੀਵਿਧੀਆਂ ਦੇ ਚਲਦੇ ਪਾਕਿਸਤਾਨ ਨਾ ਜਾਣ ਦਾ ਫੈਸਲਾ ਲਿਆ ਪਰ ਉਨ੍ਹਾਂ ਦੇ ਆਪਣੇ ਮੰਤਰੀ ਨਾ ਸਿਰਫ਼ ਉਨ੍ਹਾਂ ਦੀ ਇੱਛਾ ਵਿਰੁੱਧ ਪਾਕਿਸਤਾਨ ਗਏ ਬਲਕਿ ਹਾਫ਼ਿਜ਼ ਸਈਦ ਦੇ ਕਰੀਬੀ ਗੋਪਾਲ ਚਾਵਲਾ ਨਾਲ ਤਸਵੀਰਾਂ ਵੀ ਖਿਚਵਾਈਆਂ...ਕੀ ਹੁਣ ਕੈਪਟਨ ਸਾਹਿਬ ਆਪਣੇ ਇਸ ਗੈਰ-ਜ਼ਿੰਮੇਵਾਰ ਮੰਤਰੀ ਨੂੰ ਕੈਬਨਿਟ ਵਿੱਚੋਂ ਬਾਹਰ ਕੱਢਣਗੇ ?

ਸਿੱਧੂ ਦੇ ਬਚਾਅ ਵਿਚ ਨਿਤਰਨ ਵਾਲਿਆਂ ਦੀ ਵੀ ਕਮੀ ਨਹੀਂ ਹੈ। DSGMC ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਚਾਵਲਾ ਨੇ ਚਲਾਕੀ ਨਾਲ ਤਸਵੀਰ ਖਿਚਵਾਈ। ਦੱਸ ਦੇਈਏ ਕਿ  ਪਰਮਜੀਤ ਸਰਨਾ ਵੀ ਪਿਛਲੇ ਕਰੀਬ ਹਫ਼ਤੇ ਤੋਂ ਪਾਕਿਸਤਾਨ ਵਿੱਚ ਸਨ ਅਤੇ ਅੱਜ ਹੀ ਭਾਰਤ ਪਰਤੇ ਹਨ।

ਇਸ ਤਸਵੀਰ ਬਾਰੇ ਗੋਪਾਲ ਚਾਵਲਾ ਨਾਲ ਕੁਝ ਸਮਾਂ ਪਹਿਲਾਂ ਮੇਰੇ ਸਹਿਯੋਗੀ ਪੰਕਜ ਕਪਾਹੀ ਨੇ ਗੱਲਬਾਤ ਕੀਤੀ।  ਗੋਪਾਲ ਚਾਵਲਾ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਨਾਲ ਉਨ੍ਹਾਂ ਨੇ ਸਿਰਫ਼ ਤਸਵੀਰ ਖਿਚਵਾਈ ਸੀ, ਜਿਵੇਂ ਕਿ ਕੁਝ ਹੋਰ ਲੋਕ ਖਿਚਵਾ ਰਹੇ ਸੀ ਅਤੇ ਸਿਧੂ ਨਾਲ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ।

ਦੂਜੇ ਪਾਸੇ ਗੋਪਾਲ ਚਾਵਲਾ ਨਾਲ ਤਸਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਵੀ ਸਾਹਮਣੇ ਆਈ ਹੈ। ਲੌਂਗੋਵਾਲ, ਨੀਂਹ ਪੱਥਰ ਸਮਾਗਮ ਵਿੱਚ ਚਾਵਲਾ ਨਾਲ ਬੈਠੇ ਨਜ਼ਰ ਆ ਰਹੇ ਹਨ ਪਰ ਇਸ ਤਸਵੀਰ ਤੇ ਅਕਾਲੀ ਦਲ-ਬੀਜੇਪੀ ਦੇ ਤੇਵਰ ਨਰਮ ਹਨ ਅਤੇ ਲੌਂਗੋਵਾਲ ਦਾ ਬਚਾਅ ਕੀਤਾ ਜਾ ਰਿਹਾ ਹੈ।

SHOW MORE