HOME » Top Videos » Punjab
Share whatsapp

ਜਾਖੜ ਨੇ ਕਰਤਾਰਪੁਰ ਲਾਂਘੇ ਦਾ ਸਿਰਹਾ ਸਿੱਧੂ ਸਿਰ ਬੰਨਿਆ, ਵੜਿੰਗ ਨੇ ਵੀ ਕੀਤੀ ਤਾਰੀਫ

Punjab | 02:09 PM IST Nov 01, 2019

ਕਰਤਾਰਪੁਰ ਕੌਰੀਡੋਰ ਦੇ ਉਦਘਾਟਨ ਦੀਆਂ ਤਾਰੀਕਾਂ ਨੇੜੇ ਹਨ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਚਰਚਾ ਵਿੱਚ ਹੈ। ਚਰਚਾ ਇਸ ਲਈ ਕਿ ਸਿੱਧੂ ਮੁੜ ਪਾਕਿਸਤਾਨ ਜਾਣ ਰਹੇ ਹਨ। ਯਾਨੀ ਸਿੱਧੂ ਇਸ ਵਾਰ ਪਾਕਿਸਤਾਨ ਦੇ ਉਦਘਾਟਨੀ ਸਮਾਗਮ ਵਿੱਚ ਵੀ ਸ਼ਾਮਲ ਹੋਣਗੇ। ਹਲਾਂਕਿ ਇਸ ਤੋਂ ਪਹਿਲਾ ਪਾਕਿਸਤਾਨ ਚ ਪਾਈ ਸਿੱਧੂ ਦੀ ਇਸ ਜੱਫੀ ਨੇ ਕਈ ਵਿਵਾਦ ਖੜੇ ਕੀਤੇ ਤਾਂ ਹੁਣ ਮੁੜ ਪਾਕਿਸਤਾਨ ਜਾਣ ਲਈ ਪੱਬਾਂ ਭਾਰ ਹੋਏ ਸਿੱਧੂ ਉਤੇ ਪੰਜਾਬ ਦੀ ਸਿਆਸਤ ਚ ਚਰਚਾ ਭਖੀ ਗਈ ਹੈ। ਹਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜੇ ਵੀ ਸਿੱਧੂ ਦੇ ਪਾਕਿਸਤਾਨ ਜਾਣ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।

ਇਸ ਮਾਮਲੇ ਭਾਵੇਂ ਸੀਐੱਮ ਕੈਪਟਨ ਨੇ ਬੇੱਸ਼ਕ ਚੁੱਪੀ ਧਾਰੀ ਹੋਈ ਹੈ ਪਰ ਉਨ੍ਹਾਂ ਦੇ ਮੰਤਰੀ ਸਿੱਧੂ ਦੀਆਂ ਜੰਮ ਕੇ ਤਾਰੀਫਾਂ ਕਰ ਰਹੇ ਹਨ। ਪਾਕਿਸਾਤਨ ਤੋਂ ਆਏ ਸੱਦੇ ਨੂੰ ਲੈ ਕਿ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਨਾ ਸਿਰਫ਼ ਸਿੱਧੂ ਦਾ ਬਚਾਓ ਕੀਤਾ, ਸਗੋ ਉਨਾਂ ਮੁਤਾਬਕ ਲਾਂਘੇ ਖੁੱਲ੍ਹਣ ਨੂੰ ਲੈ ਕੇ ਸਿੱਧੂ ਦਾ ਯੋਗਦਾਨ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਨੇ ਕਰਤਾਰਪੁਰ ਲਾਂਘੇ ਸਿਰਹਾ ਨਵਜੋਤ ਸਿੰਘ ਨੂੰ ਹੀ ਦਿੱਤਾ। ਸੁਨੀਲ ਜਾਖੜ ਦੇ ਵਾਂਗ ਕੈਪਟਨ ਦੇ ਨਵੇਂ ਸਿਆਸੀ ਸਲਾਹਕਾਰ ਰਾਜਾ ਵੜਿੰਗ ਨੇ ਵੀ ਸਿੱਧੂ ਦੀ ਜੰਮ ਕੇ ਤਾਰੀਫ ਕੀਤੀ ਹੈ।

ਜਿਕਰਯੋਗ ਹੈ ਕਿ 9 ਨਵੰਬਰ ਨੂੰ ਹੀ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਹੋਵੇਗਾ। ਇਸ ਸਮਾਗਮ ਵਿੱਚ ਪਾਕਿਸਤਾਨ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਨਵਜੋਤ ਸਿੱਧੂ ਨੂੰ ਸੱਦਾ ਭੇਜਿਆ ਗਿਆ। ਹਲਾਂਕਿ ਮਨਮੋਹਨ ਸਿੰਘ ਪਾਕਿਸਤਾਨ ਦੇ ਸਮਾਗਮ ਚ ਸ਼ਾਮਲ ਹੋਣ ਤੋਂ ਨਾਹ ਕਰ ਚੁੱਕੇ ਹਨ ਪਰ ਸਿੱਧੂ ਆਪਣੇ ਯਾਰ ਦੇ ਸੱਦੇ ਉਤੇ ਜਾਣਗੇ ਜਾਂ ਨਹੀਂ ਇਹ ਹਾਲੇ ਸਵਾਲ ਬਣਿਆ ਹੋਇਆ ਹੈ।

SHOW MORE